FacebookTwitterg+Mail

B'Day Spl : 'ਮੁੱਛ ਫੁੱਟ ਗੱਬਰੂ' ਨਾਲ ਜੌਰਡਨ ਸੰਧੂ ਨੇ ਖੱਟੀ ਖਾਸ ਪ੍ਰਸਿੱਧੀ

jordan sandhu instagram post
12 July, 2019 07:13:17 PM

ਜਲੰਧਰ (ਬਿਊਰੋ) - 'ਤੀਜੇ ਵੀਕ', 'ਗੱਭਰੂ ਨੂੰ ਤਰਸੇਗੀ', 'ਸੰਦਲੀ ਹਾਸਾ', 'ਫਿਊਚਰ ਬਰਾਈਟ', 'ਬੇਬੇ ਦੀ ਪਸੰਦ', 'ਸ਼ੌਕੀਨ ਜੱਟ', 'ਹੀਰੋ' ਵਰਗੇ ਗੀਤਾਂ ਨਾਲ ਦਰਸ਼ਕਾਂ 'ਚ ਖਾਸ ਪਛਾਉਣ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਬਰਥਡੇ 'ਤੇ ਆਪਣੇ ਫੈਨਜ਼ ਵੱਲੋਂ ਦਿੱਤੀਆਂ ਵਧਾਈਆਂ 'ਤੇ ਸ਼ੁਕਰੀਆ ਅਦਾ ਕੀਤਾ ਹੈ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਆਪਣੇ ਫੈਨਸ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ “Thankyou All For Your Bday Wishes nd Making Me Feel Special ❤️🙏🏻 I feel Blessed to Have U All ❤️।”

Punjabi Bollywood Tadka
ਦੱਸ ਦਈਏ ਕਿ ਜੌਰਡਨ ਸੰਧੂ ਇਕ ਭਾਰਤੀ-ਪੰਜਾਬੀ ਗਾਇਕ ਅਤੇ ਅਦਾਕਾਰ ਹਨ। 'ਤੀਜੇ ਵੀਕ', 'ਮੁੱਛ ਰੱਖੀ ਆ' ਅਤੇ 'ਅਸ਼ਕੇ' ਫਿਲਮ ਦੇ ਗੀਤ 'ਹੈਂਡਸਮ ਜੱਟਾ' ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਸਨ। ਜੌਰਡਨ ਸੰਧੂ ਨੇ 'ਮੁੱਛ ਫੁੱਟ ਗੱਬਰੂ' ਗੀਤ ਨਾਲ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਸਾਲ 2018 'ਚ 'ਸੂਬੇਦਰ ਜੋਗਿੰਦਰ ਸਿੰਘ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ।

Punjabi Bollywood Tadka

ਜੌਰਡਨ ਸੰਧੂ ਨੇ ਸਾਲ 2016 'ਚ ਪੀ. ਟੀ. ਸੀ. ਪੰਜਾਬੀ ਮਿਊਜ਼ਿਕ ਐਵਾਰਡ 'ਚ ਪੰਜਾਬੀ ਮਿਊਜ਼ਿਕ ਬੈਸਟ ਡੈਬਿਊ ਗੀਤਕਾਰ (ਪੁਰਸ਼) ਦਾ ਪੁਰਸਕਾਰ ਵੀ ਜਿੱਤਿਆ ਸੀ। ਇਸ ਤੋਂ ਬਾਅਦ ਜੌਰਡਨ ਸੰਧੂ ਦੀ 2019 'ਚ ਫਿਲਮ 'ਕਾਕੇ ਦਾ ਵਿਆਹ' ਆਈ ਸੀ, ਜਿਸ 'ਚ ਉਨ੍ਹਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ।

Punjabi Bollywood Tadka

ਇਸੇ ਸਾਲ ਉਨ੍ਹਾਂ ਦੀ ਫਿਲਮ 'ਕਾਲਾ ਸ਼ਾਹ ਕਾਲਾ' ਆਈ ਸੀ, ਜਿਸ 'ਚ ਉਨ੍ਹਾਂ ਨੇ ਜੱਗੀ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਜੌਰਡਨ ਸੰਧੂ ਨਾਲ ਇਸ ਫਿਲਮ 'ਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਜੌਰਡਨ ਸੰਧੂ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।

Punjabi Bollywood Tadka


Tags: Jordan SandhuBirthdayTeeje WeekMuchh Rakhi AaHandsome JattaSubedar Joginder SinghKaake Da ViyahKala Shah Kala

Edited By

Sunita

Sunita is News Editor at Jagbani.