FacebookTwitterg+Mail

Pics : ਜੋਰਡਨ ਸੰਧੂ ਨੇ ਖਰੀਦੀ ਲਗਜ਼ਰੀ ਕਾਰ, ਸ਼ੇਅਰ ਕੀਤੀਆਂ ਤਸਵੀਰਾਂ

jordan sandhu new car
01 November, 2018 01:32:49 PM

ਜਲੰਧਰ(ਬਿਊਰੋ)— ਪੰਜਾਬੀ ਮਿਊਜ਼ਿਕ ਇੰਡਸਟਰੀ ਹਰ ਦਿਨ ਨਵੇਂ ਟੈਲੇਂਟ ਨੂੰ ਜਨਮ ਦੇ ਰਹੀ ਹੈ। ਪੰਜਾਬੀ ਗਾਇਕ ਤੋਂ ਐਕਟਰ ਬਣੇ ਜੋਰਡਨ ਸੰਧੂ ਵੀ ਪੰਜਾਬੀ ਮਿਊਜ਼ਿਕ ਤੇ ਸੰਗੀਤ ਇੰਡਸਟਰੀ ਨੂੰ ਵੱਖਰੀ ਸੇਧ ਦੇ ਰਹੇ ਹਨ। ਜੋਰਡਨ ਸੰਧੂ ਸੰਗੀਤ ਜਗਤ ਦੇ ਉੱਭਰਦੇ ਹੋਏ ਕਲਾਕਾਰਾਂ 'ਚੋਂ ਇਕ ਹੈ।

Punjabi Bollywood Tadka

ਦੱਸ ਦੇਈਏ ਕਿ ਜੋਰਡਨ ਸੰਧੂ ਨੇ ਹਾਲ ਹੀ 'ਚ ਇਕ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀਆਂ ਕੁਝ ਤਸਵੀਰਾਂ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ 'ਚ ਪਾਈਆਂ ਸਨ। ਹਾਲਾਂਕਿ ਜੋਰਡਨ ਸੰਧੂ ਨੇ ਵੀ ਆਪਣੀ ਗੱਡੀ ਦੀ ਤਸਵੀਰ ਸਟੋਰੀ 'ਚ ਪਾਈ ਸੀ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦਆਿਂ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ। 

Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਅਮਰਿੰਦਰ ਗਿੱਲ ਦੀ ਰਿਲੀਜ਼ ਹੋਈ ਫਿਲਮ 'ਅਸ਼ਕੇ' 'ਚ ਜੌਰਡਨ ਸੰਧੂ ਨੇ ਹੈਂਡਸਮ ਜੱਟਾਂ' ਗੀਤ ਗਾਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੋਰਡਨ ਸੰਧੂ ਨੇ ਗਿੱਪੀ ਗਰੇਵਾਲ ਦੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' 'ਚ ਇਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਜੋਰਡਨ ਸੰਧੂ 'ਡੈੱਕ ਸਵਰਾਜ', 'ਅੰਬਰਸਰ ਵਾਲਾ', 'ਮੋਹਾਲੀ ਵਾਲੀਏ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। 


Tags: Jordan Sandhu New Car Instagram Bunty Bains Teeje Week Muchh Phut Gabhru Ambersar Waala

Edited By

Sunita

Sunita is News Editor at Jagbani.