ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਲੁੱਟਣ ਵਾਲੇ ਪੰਜਾਬੀ ਗਾਇਕ ਜੌਰਡਨ ਸੰਧੂ ਹਾਲ ਹੀ 'ਚ ਨਵਾਂ ਗੀਤ 'ਡੂ ਯੂ ਰਿਮੈਂਬਰ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੌਰਡਨ ਸੰਧੂ ਦਾ ਗੀਤ 'ਡੂ ਯੂ ਰਿਮੈਂਬਰ' ਰਿਲੀਜ਼ ਹੋਣ ਤੋਂ ਬਾਅਦ ਟਰੈਡਿੰਗ ਨੰਬਰ 1 'ਤੇ ਛਾਇਆ ਹੋਇਆ ਹੈ। 'ਡੂ ਯੂ ਰਿਮੈਂਬਰ' ਗੀਤ ਦੇ ਬੋਲ ਮਸ਼ਹੂਰ ਗਾਇਕ ਤੇ ਗੀਤਕਾਰ ਬੰਟੀ ਬੈਂਸ ਵਲੋਂ ਸ਼ਿੰਗਾਰੇ ਗਏ ਹਨ, ਜਿਸ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਹਾਲਾਂਕਿ ਗੀਤ ਦੀ ਨੂੰ Stalinveer ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਡਾਇਰੈਕਟ ਕੀਤਾ ਗਿਆ।
ਖਾਸ ਗੱਲ ਇਹ ਹੈ ਕਿ ਜੌਰਡਨ ਸੰਧੂ ਦਾ ਗੀਤ 'ਡੂ ਯੂ ਰਿਮੈਂਬਰ' ਜਿਥੇ ਆਮ ਲੋਕਾਂ ਨੂੰ ਪਸੰਦ ਆ ਰਿਹਾ ਹੈ, ਉਥੇ ਹੀ ਸੰਗੀਤ ਜਗਤ ਦੇ ਬਾਦਸ਼ਾਹ ਅਖਵਾਉਣ ਵਾਲੇ ਯੋ ਯੋ ਹਨੀ ਸਿੰਘ ਤੇ ਰੈਪਰ ਬਾਦਸ਼ਾਹ ਨੂੰ ਵੀ ਇਹ ਗੀਤ ਪਸੰਦ ਆਇਆ ਹੈ। ਉਨ੍ਹਾਂ ਨੇ ਜੌਰਡਨ ਸੰਧੂ ਦੇ ਗੀਤ 'ਤੇ ਕੁਮੈਂਟ ਕਰਕੇ ਉਨ੍ਹਾਂ ਦੀ ਕਾਫੀ ਤਾਰੀਫ ਕੀਤੀ। ਹਨੀ ਸਿੰਘ ਨੇ ਕੁਮੈਂਟ ਕਰਦੇ ਹੋਏ ਲਿਖਿਆ, ''I love the visuals of this song !! Best wishes।''
ਦੱਸਣਯੋਗ ਹੈ ਕਿ ਜੌਰਡਨ ਸੰਧੂ ਦਾ ਇਹ ਗੀਤ ਉਨ੍ਹਾਂ ਦੇ ਬਾਕੀ ਗੀਤਾਂ ਨਾਲ ਵੱਖਰੀ ਸ਼ੈਲੀ ਦਾ ਹੈ। ਵੀਡੀਓ ਰਾਹੀਂ ਗੀਤ ਦੀ ਕਹਾਣੀ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ।
ਗੀਤ ਦੀ ਇਸ ਵੀਡੀਓ 'ਚ ਜੌਰਡਨ ਸੰਧੂ ਨਾਲ ਅਦਾਕਾਰਾ ਨਿੱਕੀ ਕੌਰ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।