FacebookTwitterg+Mail

ਖੂਬਸੂਰਤ ਬਾਲਾ ਦੇ 'ਸੰਦਲੀ ਹਾਸੇ' 'ਚ ਗੁਆਚੇ ਜੌਰਡਨ ਸੰਧੂ (ਵੀਡੀਓ)

jordan sandhu new song sandli haasa
07 June, 2019 01:11:54 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਦਾ ਨਵਾਂ ਗੀਤ 'ਸੰਦਲੀ ਹਾਸਾ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੌਰਡਨ ਸੰਧੂ ਦਾ ਇਹ ਗੀਤ ਇਕ ਰੋਮਾਂਟਿਕ ਗੀਤ ਹੈ। ਉਨ੍ਹਾਂ ਦੇ ਇਸ ਗੀਤ ਦੇ ਬੋਲ ਗੀਤਕਾਰ ਤੇ ਕੰਪੋਜ਼ਰ ਬੰਟੀ ਬੈਂਸ ਨੇ ਸ਼ਿੰਗਾਰੇ ਹਨ ਅਤੇ ਗੀਤ ਦਾ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਨਾਮੀ ਨਿਰਦੇਸ਼ਕ ਅਵੈਕਸ ਢਿੱਲੋਂ ਵੱਲੋਂ ਤਿਆਰ ਤਿਆਰ ਕੀਤੀ ਗਈ ਹੈ।


ਦੱਸ ਦਈਏ ਕਿ ਪਿਛੇ ਜਿਹੇ ਜੌਰਡਨ ਸੰਧੂ ਦਾ ਗੀਤ 'ਡੂ ਯੂ ਰਿਮੈਂਬਰ' ਗੀਤ ਰਿਲੀਜ਼ ਹੋਇਆ ਸੀ, ਜਿਸ 'ਚ ਮਾਡਲ ਨਿੱਕੀ ਕੌਰ ਸੀ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਜੌਰਡਨ ਸੰਧੂ ਨੇ ਗਾਇਕੀ 'ਚ ਹੀ ਨਹੀਂ ਸਗੋਂ ਅਦਾਕਾਰੀ ਦੇ ਖੇਤਰ 'ਚ ਵੀ ਬੁਲੰਦੀਆਂ ਹਾਸਲ ਕੀਤੀਆਂ ਹਨ। ਇਸੇ ਸਾਲ ਜੌਰਡਨ ਸੰਧੂ ਫਿਲਮ 'ਕਾਕੇ ਦਾ ਵਿਆਹ' ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਜੌਰਡਨ ਵੱਲੋਂ ਗਾਏ ਗੀਤ 'ਮੁੱਛ ਫੁੱਟ ਗੱਭਰੂ', 'ਤੀਜੇ ਵੀਕ', 'ਹੈਂਡਸਮ ਜੱਟਾ', 'ਹੀਰ ਸਲੇਟੀ', 'ਬੇਬੇ ਦੀ ਪਸੰਦ', 'ਬਰਥਡੇ' ਵਰਗੇ ਹਿੱਟ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। 


Tags: Jordan SandhuSandli HaasaOfficial VideoBunty BainsPunjabi Songs

Edited By

Sunita

Sunita is News Editor at Jagbani.