FacebookTwitterg+Mail

ਪਿਆਰ ਦੇ ਜਜ਼ਬਾਤਾਂ ਨੂੰ ਬਿਆਨ ਕਰਦੈ ਜੌਰਡਨ ਸੰਧੂ ਦਾ ਗੀਤ 'ਜੱਟੀਏ ਨੀ' (ਵੀਡੀਓ)

jordan sandhu romantic song jattiye ni released
24 September, 2019 04:23:31 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਦਾ ਨਵਾਂ ਸਿੰਗਲ ਟਰੈਕ 'ਜੱਟੀਏ ਨੀ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਪਿਆਰ ਦੇ ਜਜ਼ਬਾਤਾਂ ਨਾਲ ਭਰੇ ਹੋਏ ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। ਇਸ ਗੀਤ ਦੇ ਬੋਲ ਅਰਜਨ ਵਿਰਕ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ।

ਦੱਸ ਦਈਏ ਕਿ ਗੀਤ 'ਜੱਟੀਏ ਨੀ' 'ਚ ਅਦਾਕਾਰੀ ਵੀ ਖੁਦ ਜੌਰਡਨ ਸੰਧੂ ਨੇ ਕੀਤੀ ਅਤੇ ਫੀਮੇਲ ਮਾਡਲ ਗਿੰਨੀ ਕਪੂਰ ਨੇ ਅਦਾਕਾਰੀ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਗੀਤ ਨੂੰ ਸਾਗਾ ਹਿੱਟਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੌਰਡਨ ਸੰਧੂ ਬਹੁਤ ਜਲਦ 'ਖਤਰੇ ਦਾ ਘੁੱਗੂ' ਤੇ 'ਗਿੱਦੜ ਸਿੰਗੀ' ਨਾਂ ਦੀਆਂ ਫਿਲਮਾਂ ਨਾਲ ਵੱਡੇ ਪਰਦੇ 'ਤੇ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।


Tags: Jordan SandhuJattiye NiGinni KapoorJassi XBunty BainsNew Punjabi Song

Edited By

Sunita

Sunita is News Editor at Jagbani.