FacebookTwitterg+Mail

'ਜਜਮੈਂਟਲ ਹੈ ਕਿਆ' ਦਾ ਟਰੇਲਰ ਰਿਲੀਜ਼, ਕੰਗਨਾ-ਰਾਜਕੁਮਾਰ ਦਾ ਪਾਗਲਪਨ ਕਰੇਗਾ ਲੋਟਪੋਟ

judgemental hai kya trailer
03 July, 2019 12:54:20 PM

ਮੁੰਬਈ(ਬਿਊਰੋ)— ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਇਕ ਵਾਰ ਫਿਰ ਇਕੱਠੇ ਆ ਕੇ ਧਮਾਲ ਮਚਾਉਣ ਵਾਲੇ ਹਨ। ਦੋਵਾਂ ਦੀ ਜਲਦ ਹੀ ਨਵੀਂ ਫਿਲਮ 'ਜਜਮੈਂਟਲ ਹੈ ਕਿਆ' ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ 'ਜਜਮੈਂਟਲ ਹੈ ਕਿਆ' ਦਾ ਟਰੇਲਰ ਰਿਲੀਜ਼ ਹੋਇਆ। ਇਸ 'ਚ ਕੰਗਨਾ ਅਤੇ ਰਾਜਕੁਮਾਰ ਜ਼ਬਰਦਸਤ ਤਰੀਕੇ ਨਾਲ ਫੈਨਜ਼ ਦਾ ਮਨੋਰੰਜ਼ਨ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੋਵੇਂ ਇਕੱਠੇ ਮਿਲ ਕੇ ਡਾਕਟਰਸ ਅਤੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨ ਕਰਦੇ ਹਨ।

ਇਹ ਦੂਜੀ ਵਾਰ ਹੈ ਜਦੋਂ ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਇਕੱਠੇ ਕੰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਇਕੱਠੇ 2014 'ਚ ਆਈ ਫਿਲਮ 'ਕਵੀਨ' 'ਚ ਕੰਮ ਕੀਤਾ ਸੀ। ਫਿਲਮ 'ਜਜਮੈਂਟਲ ਹੈ ਕਿਆ' ਦੀ ਪ੍ਰੋਡਿਊਸਰ ਏਕਤਾ ਕਪੂਰ ਹਨ ਉਥੇ ਹੀ ਫਿਲਮ ਨੂੰ ਪ੍ਰਕਾਸ਼ ਕੋਵੇਲਾਮੁਡੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਕਨਿਕਾ ਢਿੱਲੋ ਨੇ ਲਿਖੀ ਹੈ। ਫਿਲਮ 'ਚ ਜਿੰਮੀ ਸ਼ੇਰਗਿਲ ਅਤੇ ਅਮਾਇਰਾ ਦਸਤੂਰ ਵੀ ਅਹਿਮ ਰੋਲ 'ਚ ਹਨ। ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: JudgeMental hai kyaTrailerKangana RanautRajkummar RaoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari