FacebookTwitterg+Mail

'ਜੁੜਵਾ 2' ਤੋਂ ਬਾਅਦ ਹੁਣ ਇਸ ਰੀਮੇਕ 'ਚ ਨਜ਼ਰ ਆ ਸਕਦੈ ਵਰੁਣ

judwaa 2
23 December, 2017 06:14:52 PM

ਮੁੰਬਈ (ਬਿਊਰੋ)— ਨਿਰਦੇਸ਼ਕ ਡੈਵਿਡ ਧਵਨ ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਜੁੜਵਾ' ਦਾ ਰੀਮੇਕ 'ਜੁੜਵਾ 2' ਲੈ ਕੇ ਆਏ ਸਨ। ਸੂਤਰਾਂ ਮੁਤਾਬਕ ਡੈਵਿਡ ਅਤੇ ਉਨ੍ਹਾਂ ਦਾ ਬੇਟਾ ਵਰੁਣ ਧਵਨ ਹੁਣ ਸਲਮਾਨ ਦੀ ਇਕ ਹੋਰ ਫਿਲਮ ਦਾ ਰੀਮੇਕ ਬਣਾਉਣ ਦੀ ਤਿਆਰੀ 'ਚ ਹਨ। ਜਾਣਕਾਰੀ ਮੁਤਾਬਕ ਸਾਲ 1999 'ਚ ਆਈ ਸਲਮਾਨ ਫਿਲਮ 'ਬੀਵੀ ਨੰਬਰ 1' ਦਾ ਰੀਮੇਕ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿਸ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਸੁਸ਼ਮਿਤਾ ਸੇਨ ਅਤੇ ਕਰਿਸ਼ਮਾ ਕਪੂਰ ਨਜ਼ਰ ਆਈਆਂ ਸਨ।
ਦੱਸਦਯੋਗ ਹੈ ਕਿ ਫਿਲਹਾਲ ਇਸ ਫਿਲਮ 'ਤੇ ਅਜੇ ਸੋਚ ਵਿਚਾਰ ਚੱਲ ਰਿਹਾ ਹੈ, ਜਿਸ ਤੋਂ ਬਾਅਦ ਅਗਲੇ ਸਾਲ ਇਸ ਫਿਲਮ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਕਰੀਬੀ ਸੂਤਰ ਮੁਤਾਬਕ 'ਬੀਵੀ ਨੰਬਰ 1' ਵਰੁਣ ਦੀ ਪਸੰਦੀਦਾ ਫਿਲਮਾਂ 'ਚੋਂ ਇਕ ਹੈ ਅਤੇ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਤੋਂ ਇਲਾਵਾ 'ਜੁੜਵਾ' ਦੇ ਰੀਮੇਕ 'ਜੁੜਵਾ 2' ਨੇ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ। ਇਸ ਫਿਲਮ 'ਚ ਵਰੁਣ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।


Tags: Salman Khan Judwaa 2 Varun Dhawan Biwi No 1 David Dhawan Hindi Film