FacebookTwitterg+Mail

ਸੁਨਹਿਰੀ ਪਰਦੇ 'ਤੇ ਪਰਤੀ ਰਾਜ ਬੱਬਰ ਦੀ ਧੀ, ਪਾਲੀਵੁੱਡ 'ਚ ਵੀ ਦਿਖਾ ਚੁੱਕੀ ਹੈ ਕਮਾਲ

juhi babbar and raj babbar
08 March, 2018 04:12:42 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਐਕਟਰ ਰਾਜ ਬੱਬਰ ਦੀ ਧੀ ਜੂਹੀ ਬੱਬਰ ਲੰਬੇ ਸਮੇਂ ਬਾਅਦ 'ਅੱਯਾਰੀ' ਨਾਲ ਸੁਨਹਿਰੀ ਪਰਦੇ 'ਤੇ ਨਜ਼ਰ ਆਈ। ਇਸ ਫਿਲਮ 'ਚ ਉਸ ਨੇ ਆਰਮੀ ਅਫਸਰ ਬਣੇ ਮਨੋਜ ਵਾਜਪਾਈ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਜੂਹੀ ਨੇ ਸਾਲ 2003 'ਚ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਦੱਸ ਦੇਈਏ ਕਿ ਜੂਹੀ ਬੱਬਰ ਪੰਜਾਬੀ ਫਿਲਮ 'ਯਾਰਾਂ ਨਾਲ ਬਹਾਰਾਂ' 'ਚ ਜਿੰਮੀ ਸ਼ੇਰਗਿੱਲ ਨਾਲ ਵੀ ਨਜ਼ਰ ਆ ਚੁੱਕੀ ਹੈ।
Punjabi Bollywood Tadka

ਇਸ ਫਿਲਮ ਤੋਂ ਬਾਅਦ ਜੂਹੀ ਕਈ ਹੋਰ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਪਰ ਕੋਈ ਵੀ ਫਿਲਮ ਨੇ ਉਸ ਨੂੰ ਖਾਸ ਸਫਲਤਾ ਨਾ ਦਿਵਾ ਸਕੀ। ਫਿਰ ਉਸ ਨੇ ਥੀਏਟਰ ਵੱਲ ਆਪਣੀ ਮਾਂ ਨਾਦਿਰਾ ਬੱਬਰ ਨਾਲ ਰੁਖ ਕਰ ਲਿਆ। ਜੂਹੀ ਮੰਨਦੀ ਹੈ ਕਿ ਰੰਗਮੰਚ ਬੱਚਿਆਂ 'ਚ ਬੇਹਿਤਰ ਪ੍ਰਗਟਾਵਾ ਪੈਦਾ ਕਰਨ ਦਾ ਮਜ਼ੂਬਤ ਜ਼ਰੀਆ ਹੈ।
Punjabi Bollywood Tadka

ਜੂਹੀ ਦੀ ਮਾਂ ਚੋਟੀ ਦੀ ਰੰਗਮੰਚ ਅਦਾਕਾਰਾ ਨਾਦਿਰਾ ਜ਼ਹੀਰ ਬੱਬਰ ਨੇ ਸਾਲ 1981 'ਚ ਰੰਗਮੰਚ ਗਰੁੱਪ 'ਏਕਜੱਟ' ਦੀ ਸਥਾਪਨਾ ਕੀਤੀ ਸੀ ਤੇ ਬੱਚਿਆਂ 'ਚ ਜਾਗਰੂਕਤਾ ਲਿਆਉਣ ਲਈ ਵੰਨ-ਸਵੰਨੀਆਂ ਸਰਗਰਮੀਆਂ ਕਰਦੀ ਰਹੀ। ਜੂਹੀ ਨੇ ਸਾਲ 2008 'ਚ ਇਸ ਦਾ ਨਾਂ ਬਦਲ ਕੇ 'ਏਕਜੱਟ ਯੰਗ ਟੇਲੈਂਟ ਗਰੁੱਪ' ਤੇ 'ਏਕਜੱਟ ਟੇਲੈਂਟ ਵਰਕਸ਼ਾਪ' ਕਰ ਦਿੱਤਾ ਸੀ।
Punjabi Bollywood Tadka
ਹੁਣ ਜੂਹੀ ਨੇ ਮੁੜ ਫਿਲਮਾਂ 'ਚ ਹਥ ਅਜ਼ਮਾਉਣ ਦੀ ਤਿਆਰੀ ਕਰ ਲਈ ਹੈ। 'ਅੱਯਾਰੀ' ਨਾਲ ਉਸ ਨੇ ਪੂਰੇ 15 ਸਾਲ ਬਾਅਦ ਸੁਨਹਿਰੀ ਪਰਦੇ 'ਤੇ ਵਾਪਸੀ ਕੀਤੀ ਹੈ। ਇਹ ਫਿਲਮ ਕਰਨ ਬਾਰੇ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ, ''ਮੇਰੇ ਕੋਲ ਇਸ ਕਿਰਦਾਰ ਲਈ ਅਚਾਨਕ ਆਫਰ ਆਇਆ ਸੀ ਤੇ ਮੈਂ ਇਹ ਦੇਖ ਕੇ ਕਾਫੀ ਹੈਰਾਨ ਹੋਈ ਸੀ। ਇਸ ਫਿਲਮ ਦਾ ਕਿਰਦਾਰ ਛੋਟਾ ਸੀ ਪਰ ਚੰਗਾ ਵੀ ਸੀ, ਜਿਸ ਕਰਕੇ ਮੈਂ ਉਸ ਨੂੰ ਸਵੀਕਾਰ ਕੀਤਾ।''
Punjabi Bollywood Tadka

ਇਸ ਤੋਂ ਪਹਿਲਾਂ ਜਦੋਂ ਉਸ ਤੋਂ ਪੁੱਛਿਆ ਗਿਆ, ਕੀ ਉਹ ਆਪਣੇ ਪਿਤਾ ਰਾਜ ਬੱਬਰ ਵਾਂਗ ਸਿਆਸਤ 'ਚ ਆਉਣਾ ਚਾਹੁੰਦੀ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਸ ਨੂੰ ਨੇ ਕਿਹਾ, ''ਮੈਂ ਅਜੇ ਸਿਆਸਤ 'ਚ ਨਹੀਂ ਆਵਾਂਗੀ ਪਰ ਮੈਂ ਸਿਆਸਤ 'ਚ ਆਉਣ ਤੋਂ ਸਾਫ ਇਨਕਾਰ ਵੀ ਨਹੀਂ ਕਰ ਰਹੀ।''
Punjabi Bollywood Tadka

ਉਸ ਮੁਤਾਬਕ ਸਿਆਸਤ 'ਚ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ। ਸਕ੍ਰਿਪਟ ਲੇਖਕ ਬਿਜੋਏ ਨਾਂਬੀਆਰ ਨਾਲ ਤਲਾਕ ਤੋਂ ਬਾਅਦ ਜੂਹੀ ਨੇ 'ਕ੍ਰਾਈਮ ਪੈਟਰੋਲ' ਸ਼ੋਅ ਨਾਲ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਅਨੂਪ ਸੋਨੀ ਨਾਲ ਵਿਆਹ ਕਰਵਾ ਲਿਆ ਸੀ।
Punjabi Bollywood Tadka


Tags: Juhi BabbarRaj Babbar Kash Aap Hamare Hote Jimmy ShergillYaara Naal Baharan Aarya BabbarNadira Babbar

Edited By

Sunita

Sunita is News Editor at Jagbani.