ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਨੇ ਹਾਲ ਹੀ 'ਚ ਦਰਬਾਰ ਸਾਹਿਬ ਯਾਨੀ ਸ੍ਰੀ ਹਰਿਮੰਦਰ ਸਾਹਿਬ ਬਾਰੇ ਆਪਣੇ ਵਿਚਾਰ ਮੀਡੀਆ ਨਾਲ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਜ ਤੋਂ 6 ਸਾਲ ਪਹਿਲਾਂ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਅਤੇ ਇਸ ਦੌਰਾਨ ਦਰਬਾਰ ਸਾਹਿਬ ਦੀ ਪਹਿਲੀ ਝਲਕ ਨੇ ਉਸ ਨੂੰ ਕਾਫੀ ਆਕਰਸ਼ਿਤ ਕੀਤਾ। ਅਦਾਕਾਰਾ ਨੇ ਦੱਸਿਆ ਕਿ, ''ਅਸੀਂ ਦਰਬਾਰ ਸਾਹਿਬ 'ਚ ਆਪਣੀ ਇਕ ਫਿਲਮ ਦਾ ਛੋਟਾ ਜਿਹਾ ਸੀਨ ਸ਼ੂਟ ਕਰਨਾ ਸੀ ਪਰ ਸਾਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ। ਉਨ੍ਹਾਂ ਨੇ ਸਾਨੂੰ ਛੱਤ 'ਤੇ ਸਿਰਫ ਅੱਧੇ ਘੰਟੇ ਦੀ ਸ਼ੂਟਿੰਗ ਲਈ ਇਜਾਜ਼ਤ ਦਿੱਤੀ ਸੀ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਸਾਰਿਆਂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਅਸੀਂ ਸ੍ਰੀ ਰਹਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਤੇ ਕੜਾਹ ਪ੍ਰਸਾਦ ਖਾਧਾ। ਥੋੜੀ ਦੇਰ ਉਥੇ ਬੈਠੇ ਤੇ ਫਿਰ ਹੋਟਲ 'ਚ ਵਾਪਸ ਪਰਤ ਗਏ। ਪਹਿਲੀ ਨਜ਼ਰੇ ਹੀ ਉਸ ਨੂੰ ਦਰਬਾਰ ਸਾਹਿਬ ਦੇ ਸ਼ਾਂਤਮਈ ਦ੍ਰਿਸ਼ ਨੇ ਮੋਹ ਲਿਆ ਸੀ। ਇਸ ਤੋਂ ਬਾਅਦ ਅਸੀਂ ਆਪਣੇ ਸ਼ੂਟ ਦੀ ਤਿਆਰੀ 'ਚ ਰੁੱਝ ਗਏ।
ਦੱਸਣਯੋਗ ਹੈ ਕਿ ਇਕ ਟੀਵੀ ਸ਼ੋਅ 'ਚ ਦਰਬਾਰ ਸਾਹਿਬ ਨੂੰ ਲੈ ਕੇ ਐਪੀਸੋਡ ਤਿਆਰ ਕੀਤਾ ਜਾ ਰਿਹਾ ਸੀ।