FacebookTwitterg+Mail

ਪਹਿਲੀ ਫਿਲਮ ਨਾਲ ਹੀ ਜੂਹੀ ਚਾਵਲਾ ਨੂੰ ਮਿਲਿਆ ਸੀ ਬੈਸਟ ਡੈਬਿਊ ਫੀਮੇਲ ਐਵਾਰਡ

juhi chawla
13 November, 2018 03:00:53 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਜੂਹੀ ਚਾਵਲਾ ਨੇ 'ਕਯਾਮਤ ਸੇ ਕਯਾਮਤ ਤੱਕ', 'ਬੋਲ ਰਾਧਾ ਬੋਲ', 'ਰਾਜੂ ਬਣ ਗਿਆ ਜੈਂਟਲਮੈਨ', 'ਹਮ ਹੈਂ ਰਾਹੀਂ ਪਿਆਰ ਕੇ', 'ਡਰ' ਵਰਗੀਆਂ ਬਿਹਤਰੀਨ ਫਿਲਮਾਂ ਕਰ ਚੁੱਕੀ ਹੈ। 13 ਨਵੰਬਰ, 1967 ਨੂੰ ਪੰਜਾਬ 'ਚ ਜਨਮੀ ਜੂਹੀ ਦੇ ਫੈਨਜ਼ ਹਮੇਸ਼ਾ ਉਨ੍ਹਾਂ ਨੂੰ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਜੂਹੀ ਚਾਵਲਾ ਦੇ ਪਿਤਾ ਪੰਜਾਬੀ ਤੇ ਮਾਂ ਗੁਜਰਾਤੀ ਸੀ। ਪੂਜਨਾਬ 'ਚ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਜੂਹੀ ਦਾ ਪੂਰਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। ਮੁੰਬਈ 'ਚ ਜੂਹੀ ਨੇ ਮਿਸ ਇੰਡੀਆ ਦੇ ਮੁਕਾਬਲੇ 'ਚ ਹਿੱਸਾ ਲਿਆ ਅਤੇ ਸਾਲ 1984 'ਚ 'ਮਿਸ ਇੰਡੀਆ' ਬਣ ਗਈ। ਜੂਹੀ ਨੇ 1986 'ਚ ਫਿਲਮ 'ਸਲਤਨਤ' 'ਚ ਜ਼ਰੀਨਾ ਦੇ ਕਿਰਦਾਰ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ। ਫਿਰ ਸਾਊਥ ਜਾ ਕੇ 1987 'ਚ ਮਸ਼ਹੂਰ ਨਿਰਦੇਸ਼ਕ 'ਰਵੀਚੰਦਰਨ' ਦੀ ਫਿਲਮ 'ਪ੍ਰੇਮਲੋਕਾ' 'ਚ ਜੂਹੀ ਨੇ ਕੰਮ ਕੀਤਾ ਜੋ ਉਸ ਸਮੇਂ ਬਲਾਕਬਸਟਰ ਸਾਬਤ ਹੋਈ।

Punjabi Bollywood Tadka
ਸਾਲ 1988 'ਚ ਜੂਹੀ ਦੇ ਕਰੀਅਰ ਦੀ ਪਹਿਲੀ ਹਿੱਟ ਫਿਲਮ 'ਕਯਾਮਤ ਸੇ ਕਯਾਮਤ ਤੱਕ' 'ਚ ਕੰਮ ਕੀਤਾ ਜਿਸ 'ਚ ਉਨ੍ਹਾਂ ਨਾਲ ਲੀਡ ਅਭਿਨੇਤਾ ਆਮਿਰ ਖਾਨ ਹਨ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਰਹੀ। ਇਸ ਫਿਲਮ ਲਈ ਜੂਹੀ ਨੂੰ 'ਬੈਸਟ ਡੈਬਿਊ ਫੀਮੇਲ' ਦਾ ਐਵਾਰਡ ਵੀ ਦਿੱਤਾ ਗਿਆ। ਫਿਲਮਾਂ ਤੋਂ ਇਲਾਵਾ ਜੂਹੀ ਟੀ. ਵੀ. 'ਤੇ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 3 ਨੂੰ ਜੱਜ ਕਰ ਚੁੱਕੀ ਹੈ ਅਤੇ ਸ਼ਾਹਰੁਖ ਨਾਲ ਮਿਲ ਕੇ ਫਿਲਮ ਪ੍ਰੋਡਕਸ਼ਨ 'ਚ ਕਦਮ ਰੱਖ ਕੇ 'ਫਿਰ ਭੀ ਦਿਲ ਹੈ ਹਿੰਦੋਸਤਾਨੀ', 'ਅਸ਼ੋਕਾ' ਅਤੇ 'ਚਲਤੇ ਚਲਤੇ' ਫਿਲਮਾਂ ਪ੍ਰੋਡਿਊਸ ਕੀਤੀਆਂ ਸਨ।

Punjabi Bollywood Tadka
ਸਾਲ 1998 'ਚ ਜੂਹੀ ਚਾਵਲਾ ਨੇ ਬਿਜ਼ਨੈੱਸਮੈਨ ਜੈ ਮਹਿਤਾ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇਕ ਬੇਟੀ ਜਾਨਹਵੀ ਤੇ ਬੇਟਾ ਅਰਜੁਨ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Juhi Chawla Birthday Jay Mehta Qayamat Se Qayamat Tak Award Bollywood Actress

About The Author

Kapil Kumar

Kapil Kumar is content editor at Punjab Kesari