FacebookTwitterg+Mail

ਜਸਟਿਨ ਦੇ ਸ਼ੋਅ ਦੀਆਂ ਸਸਤੀਆਂ ਟਿਕਟਾਂ ਲੈਣ ਲਈ ਕਰਨਾ ਪਾਵੇਗਾ ਇਸ ਮੁਸ਼ਕਲ ਦਾ ਸਾਹਮਣਾ

    1/3
10 May, 2017 05:07:44 PM

ਨਵੀਂ ਦਿੱਲੀ— 23 ਸਾਲ ਦੇ ਗ੍ਰੈਮੀ ਵਿਨਰ ਗਾਇਕ ਜਸਟਿਨ ਬੀਬਰ ਡੀਵਾਈ ਪਾਟਿਲ ਸਟੇਡੀਅਮ 'ਚ ਅੱਜ ਪਰਪਜ ਵਰਲਡ ਟੂਰ 'ਚ ਆਪਣਾ ਜਾਦੂ ਬਿਖੇਰਨ ਲਈ ਮੁੰਬਈ ਪਹੁੰਚ ਚੁੱਕੇ ਹਨ। ਇਸ ਸ਼ੋਅ ਨੂੰ ਦੇਖਣ ਲਈ ਪੂਰੇ ਭਾਰਤ ਤੋਂ ਲੋਕ ਮੁੰਬਈ ਪਹੁੰਚ ਚੁੱਕੇ ਹਨ ਪਰ ਇਥੇ ਪਹੁੰਚ ਕੇ ਪ੍ਰਸ਼ੰਸਕਾਂ ਨੂੰ ਪਾਰਕਿੰਗ ਕਾਰਨ ਕਾਫੀ ਪਰੇਸ਼ਾਨੀ ਸਹਿਣੀ ਪੈ ਸਕਦੇ ਹਨ। ਪਾਰਕਿੰਗ ਦੀ ਸੁਵਿਧਾ ਟਿਕਟ ਦੀ ਕੈਟਾਗਿਰੀ ਦੇ ਹਿਸਾਬ ਨਾਲ ਰੱਖੀ ਗਈ ਹੈ। ਇਸ 'ਚ 4000 ਵਾਲੀ ਟਿਕਟ ਨੂੰ GA1 ਦੀ ਕੈਟਾਗਿਰੀ 'ਚ ਰੱਖਿਆ ਗਿਆ ਹੈ, ਜੋ ਸਭ ਤੋਂ ਸਸਤੀ ਹੈ ਅਤੇ ਇਸ ਦੀ ਪਾਰਕਿੰਗ ਸਟੇਡੀਅਮ ਤੋਂ 4 ਕਿਲੋ ਮੀਟਰ ਦੀ ਦੂਰੀ 'ਤੇ ਰੱਖੀ ਗਈ ਹੈ। ਇਸ ਤੋਂ ਇਲਾਵਾ 25000 ਦੀ ਡਾਈਮੰਡ, 15000 ਦੀ ਪਲੇਟਿਨਮ, 10000 ਦੀ ਗੋਲਡ ਅਤੇ 7000 ਦੀ ਸਿਲਵਰ ਟਿਕਟਾਂ ਵਾਲਿਆਂ ਦੀ ਪਾਰਕਿੰਗ ਸਟੇਡੀਅਮ ਤੋਂ 2 ਕਿਲੋ ਮੀਟਰ ਦੀ ਦੂਰੀ 'ਤੇ ਰੱਖੀ ਗਈ ਹੈ।

ਦੱਸ ਦਈਏ ਬੀਬਰ ਨੂੰ ਲਾਈਵ ਦੇਖਣ ਲਈ 45 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਸਟੇਡੀਅਮ 'ਚ ਆਉਣ ਦੀ ਉਮੀਦ ਹੈ ਅਤੇ ਮੁੰਬਈ ਪੁਲਿਸ ਨੇ ਸਟੇਡੀਅਮ ਦੀ ਸੁਰੱਖਿਆ ਲਈ 25 ਅਧਿਕਾਰੀਆਂ ਨਾਲ 500 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਸਟਿਨ ਬੀਬਰ ਦੇ ਸ਼ੈਡਿਊਲ ਦੀ ਜੇਕਰ ਗੱਲ ਕਰੀਏ ਤਾਂ ਬੁੱਧਵਾਰ ਸਵੇਰੇ 11 ਵਜੇ ਤੋਂ ਰਾਤ 10 ਤੱਕ ਦਾ ਪ੍ਰੋਗਰਾਮ ਚੱਲੇਗਾ, ਜਿਸ 'ਚ ਜਸਟਿਨ ਬੀਬਰ ਦੇ 8 ਸ਼ੋਅ ਹੋਣਗੇ। 'ਲਵ ਯੋਰਸੈਲਫ' ਗਾਇਕ ਬੀਬਰ ਨੇ ਟਵਿਟਰ 'ਤੇ ਆਪਣੇ ਉਤਸਾਹ ਬਾਰੇ ਦੱਸਦੇ ਹੋਏ ਕਿਹਾ, 'ਦੁਬਈ ਅਵਿਸ਼ਵਾਸ਼ਯੋਗ ਹੈ, ਅਗਲਾ ਪੜਾਅ ਭਾਰਤ ਹੈ, ਤੁਸੀਂ ਤਿਆਰ ਹੋ?' ਜਸਟਿਨ ਬੀਬਰ ਅਤੇ 25 ਡਾਂਸਰਸ ਦੀ ਉਸ ਦੀ ਟੀਮ 8 ਵਜੇ ਸਟੇਜ 'ਤੇ ਆਵੇਗੀ ਅਤੇ ਇਹ 90 ਮਿੰਟ ਤੱਕ ਪਰਫਾਰਮ ਕਰਨਗੇ। ਸ਼ੋਅ 'ਚ ਉਹ 'ਪਰਪਜ' ਨਾਂ ਦੀ ਐਲਬਮ ਦੇ ਗੀਤਾਂ 'ਤੇ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਉਹ 'ਬੇਬੀ' ਅਤੇ 'ਬੁਆਏਪ੍ਰੈਂਡ' ਵਰਗੇ ਹਿੱਟ ਗੀਤਾਂ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਗੇ ਪਰ ਖਾਸ ਮੌਕਾ ਉਸ ਸਮੇਂ ਹੋਵੇਗਾ, ਜਦੋਂ ਬੀਬਰ ਗਿਟਾਰ ਫੜਨ ਗਏ। ਜਸਟਿਨ ਨਾਲ ਡਾਂਸਰਾਂ ਦੀ ਹੀ ਬੇਹਤਰੀਨ ਡੀ. ਜੇ ਟੀਮ ਵੀ ਹੋਵੇਗੀ।

Tags: Justin BieberDY Patil StadiumPurpose World Tourਜਸਟਿਨ ਬੀਬਰ ਡੀਵਾਈ ਪਾਟਿਲ ਸਟੇਡੀਅਮ