FacebookTwitterg+Mail

ਬੀਬਰ ਦੇ ਸ਼ੋਅ ਦੀ 75 ਹਜ਼ਾਰ ਤੱਕ ਦੀ ਟਿਕਟ ਇੰਨੇ ਆਮ ਰੁਪਇਆ 'ਚ ਵੀ ਵਿਕੀ

justin bieber
11 May, 2017 04:48:40 PM
ਨਵੀਂ ਦਿੱਲੀ— ਪੌਪ ਸਟਾਰ ਜਸਟਿਨ ਬਬੀਰ ਦਾ ਫੀਵਰ ਇੰਡੀਆ 'ਚ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਮੁੰਬਈ ਦੇ ਡੇਵਾਈ ਸਟੇਡੀਅਮ 'ਚ ਉਸ ਦਾ ਕੰਸਰਟ ਸੀ। ਖਬਰਾਂ ਮੁਤਾਬਕ ਬੀਬਰ ਨੂੰ ਲਾਈਵ ਦੇਖਣ ਲਈ 45 ਹਜ਼ਾਰ ਤੋਂ ਵੱਧ ਪ੍ਰਸ਼ੰਸਕ ਪਹੁੰਚੇ ਹੋਏ ਸਨ। ਉਥੇ ਦੀ ਜਸਟਿਨ ਦੀ ਸੁਰੱਖਿਆ ਦੀ ਜਿੰਮੇਵਾਰੀ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੂੰ ਸੌਂਪੀ ਗਈ। ਖਬਰਾਂ ਮੁਤਾਬਕ ਫੈਨਸ 'ਤੇ ਅਜਿਹਾ ਫੀਵਰ ਚੜ੍ਹਿਆ ਕਿ ਉਥੇ ਮੌਜ਼ੂਦ 50 ਪ੍ਰਸ਼ੰਸਕ ਬੇਹੋਸ਼ ਹੋ ਗਏ। ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ਼ੋਅ ਆਰਗਨਾਈਜ਼ ਕਰਨ ਵਾਲੀ ਕੰਪਨੀ ਅਤੇ ਈਵੈਂਟ ਮੈਨੇਜਮੈਂਟ ਇੰਡਸਟਰੀ ਦੇ ਸੂਤਰਾਂ ਮੁਤਾਬਕ ਜਸਟਿਨ ਦੇ ਸ਼ੋਅ 'ਤੇ 90 ਤੋਂ 100 ਕਰੋੜ ਰੁਪਏ ਖਰਚ ਕੀਤੇ ਗਏ।
ਜਸਟਿਨ ਬੀਬਰ ਦੇ ਸ਼ੋਅ ਲਈ ਲੋਕਾਂ ਨੇ ਖਰੀਦੀ 75 ਹਜ਼ਾਰ ਤੱਕ ਦੀ ਟਿਕਟ 350 ਰੁਪਏ 'ਚ ਵੀ ਵਿਕੀ ਟਿਕਟ
ਜਸਟਿਨ ਬੀਬਰ ਦੇ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਕਰਵਾਏ ਸ਼ੋਅ ਨੂੰ ਦੇਖਣ ਲਈ ਲੋਕਾਂ ਨੇ 75 ਹਜ਼ਾਰ ਤਕ ਦੀਆਂ ਟਿਕਟਾਂ ਖਰੀਦੀਆਂ। ਹਾਲਾਂਕਿ, ਸੁਣਨ ਵਿਚ ਆਇਆ ਹੈ ਕਿ ਇਸ ਸ਼ੋਅ ਦੀ ਟਿਕਟ 350 ਰੁਪਏ ਵਿਚ ਵੀ ਵਿਕੀ। ਸ਼ੋਅ ਲਈ ਟਿਕਟ ਕੈਟੇਗਰੀ ਤਿੰਨ ਹਿੱਸਿਆਂ ਵਿਚ ਵੰਡੀ ਗਈ, ਜਿਸ ਵਿਚ ਡਾਇਮੰਡ ਲਈ 25,200 ਰੁਪਏ, ਪਲੈਟੀਨਮ ਲਈ 15,400 ਰੁਪਏ ਅਤੇ ਗੋਲਡ ਲਈ 10,080 ਰੁਪਏ ਅਤੇ ਸਿਲਵਰ ਲਈ 7,700 ਰੁਪਏ ਚਾਰਜ ਸੀ। ਵੀ. ਆਈ. ਪੀ. 3 ਲਈ 36,505, ਵੀ. ਵੀ. ਆਈ. ਪੀ. 2 ਲਈ 58,030 ਅਤੇ ਵੀ. ਵੀ. ਆਈ. ਪੀ. 1 ਲਈ 76,790 ਰੁਪਏ ਦੇ ਟਿਕਟ ਮੁਹੱਈਆ ਸਨ। ਸ਼ੋਅ ਦੇਖਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਬੱਚਿਆਂ ਸਣੇ ਪੁੱਜੇ ਹੋਏ ਸਨ।

Tags: Justin BieberDY Patil Stadium Mumbai stadiumਜਸਟਿਨ ਬਬੀਰਡੇਵਾਈ ਸਟੇਡੀਅਮ