FacebookTwitterg+Mail

ਲੱਖਾਂ ਲੋਕਾਂ ਦਾ ਦਿਲ ਜਿੱਤਣ ਵਾਲਾ ਜਸਟਿਨ ਬੀਬਰ ਭਾਰਤ 'ਚ ਹੈ Top Trending 'ਤੇ

justin bieber
11 May, 2017 05:09:39 PM

ਨਵੀਂ ਦਿੱਲੀ— ਪੌਪ ਸਟਾਰ ਜਸਟਿਨ ਬੀਬਰ ਬੀਤੇ ਦਿਨੀਂ ਮੁੰਬਈ ਦੇ 'ਡੀਵਾਈ ਪਾਟਿਲ ਸਟੇਡੀਅਮ' 'ਚ ਆਪਣੇ ਮੈਗਾ ਸ਼ੋਅ ਦੀ ਐਂਟਰੀ ਦੌਰਾਨ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ। ਇਹ ਪੌਪ ਗਾਇਕ ਭਾਰਤ 'ਚ ਕਾਫੀ ਛਾਇਆ ਹੋਇਆ ਹੈ। ਲੋਕ ਇਸ ਨੂੰ ਲੈ ਕਾਫੀ ਉਤਸਾਹਿਤ ਹਨ। ਇਸ ਅੰਤਰਰਾਸ਼ਟਰੀ ਸਟਾਰ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ 'ਚ ਇੱਕਠੇ ਹੋਏ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਬਾਲੀਵੁੱਡ ਹਸਤੀਆਂ ਵੀ ਇਸ ਗ੍ਰੈਮੀ ਐਵਾਰਡ ਜੇਤੂ ਗਾਇਕ ਨੂੰ ਦੇਖਣ ਲਈ ਪਹੁੰਚੀਆਂ। ਜਸਟਿਨ ਬੀਬਰ ਨੇ ਪਹਿਲੀ ਪੇਸ਼ਕਾਰੀ ਦੇ ਕੇ ਲੋਕਾਂ ਨੂੰ ਕਾਫੀ ਖੁਸ਼ ਕੀਤਾ। ਇਸ ਦੌਰਾਨ ਜਸਟਿਨ ਬੀਬਰ ਵੀ ਕਾਫੀ ਖੁਸ਼ ਨਜ਼ਰ ਆ ਰਿਹਾ ਸੀ।

ਜਸਟਿਨ ਇਸ ਕੰਸਰਟ ਲਈ ਪਹਿਲੀ ਵਾਰ ਭਾਰਤ ਆਏ ਹਨ। ਬੀਤੀ ਸ਼ਾਮ ਸ਼ੁਰੂ ਹੋਣ ਵਾਲੇ ਕੰਸਰਟ ਲਈ ਲੋਕ ਦੁਪਹਿਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਸਟਿਨ ਬੀਬਰ ਨੇ ਸ਼ਾਮ ਕਰੀਬ 8 ਵੱਜ ਕੇ 15 ਮਿੰਟ 'ਤੇ ਸਟੇਜ 'ਤੇ ਐਂਟਰੀ ਕੀਤੀ ਤੇ ਲੋਕ ਪੌਪ ਸਟਾਰ ਨੂੰ ਦੇਖ ਕੇ ਝੂਮ ਉੱਠੇ। ਬੀਬਰ ਦੇ ਇਸ ਕੰਸਰਟ 'ਚ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕਰਨ ਲਈ 25 ਅਧਿਕਾਰੀਆਂ ਦੇ ਨਾਲ 500 ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Tags: Justin BieberTop TrainingDY Patil StadiumIndiaਜਸਟਿਨ ਬੀਬਰਡੀਵਾਈ ਪਾਟਿਲ ਸਟੇਡੀਅਮ