ਨਵੀਂ ਦਿੱਲੀ— 10 ਮਈ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਹੋਏ ਪੌਪ ਸਟਾਰ ਜਸਟਿਨ ਬੀਬਰ ਦੇ ਸ਼ੋਅ 'ਚ ਸ਼ਾਮਲ ਹੋਣ ਲਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸਿਤਾਰਿਆਂ 'ਚ ਸੋਨਾਲੀ ਬੇਂਦਰੇ ਵੀ ਪਹੁੰਚੀ ਸੀ ਪਰ ਇਸ ਸ਼ੋਅ ਨੂੰ ਲੈ ਕੇ ਸੋਨਾਲੀ ਬੇਂਦਰੇ ਦੇ ਟਵੀਟ 'ਤੇ ਕਨਫਿਊਜ਼ਨ ਹੋ ਗਿਆ ਹੈ। ਬੇਟੇ ਰਣਵੀਰ ਨਾਲ ਪਹੁੰਚੀ ਸੀ ਸੋਨਾਲੀ ਇਸ ਸ਼ੋਅ 'ਚ। ਬੀਤੀ ਸ਼ਾਮ ਲਗਭਗ 45000 ਪ੍ਰਸ਼ੰਸਕ ਜਸਟਿਨ ਬੀਬਰ ਦਾ ਸ਼ੋਅ ਦੇਖਣ ਲਈ ਆਏ ਅਤੇ ਉਨ੍ਹਾਂ 'ਚ ਕਈ ਬਾਲੀਵੁੱਡ ਹਸਤੀਆਂ ਵੀ ਸਨ। ਇਸ ਸ਼ੋਅ ਲਈ ਸੋਨਾਲੀ ਬੇਂਦਰੇ ਵੀ ਬੇਟੇ ਨਾਲ ਪਹੁੰਚੀ। ਉਨ੍ਹਾਂ ਨੇ ਸ਼ੋਅ ਤੋਂ ਪਹਿਲਾਂ ਆਪਣੇ ਟਵਿਟਰ 'ਤੇ 'ਮੋਮਜ਼ ਡਿਊਟੀ' ਮੈਂਸ਼ਨ ਕੀਤਾ। ਇਹ ਟਵੀਟ ਇੰਸਟਾਗ੍ਰਾਮ ਪੋਸਟ ਦਾ ਸੀ। ਸੋਨਾਲੀ ਦੇ ਇਸ ਟਵੀਟ 'ਤੇ ਮਿਕਸਡ ਰਿਐਕਸ਼ਨ ਆ ਰਿਹਾ ਹੈ। ਜਿਥੇ ਇੱਕ ਪਾਸੇ ਲੋਕ ਉਸ ਨੂੰ ਬੀਬਰ ਨੂੰ ਨਾ ਸਮਝਣ 'ਤੇ ਨਿਸ਼ਾਨਾ ਬਣਾ ਰਹੇ ਹਨ ਅਤੇ ਕੁਝ ਦਾ ਮੰਨਣਾ ਹੈ ਕਿ ਸੱਚ 'ਚ ਹੀ ਸਮੇਂ ਦੀ ਬਰਬਾਦੀ ਸੀ।
ਇਸ ਟੀਵਟ 'ਤੇ ਖੜ੍ਹਾ ਹੋਇਆ ਵਿਵਾਦ
ਸੋਨਾਲੀ ਬੇਂਦਰੇ ਦੇ ਇਸ ਟਵੀਟ ਨੂੰ ਕੁਝ ਵੈੱਬਸਾਈਟਸ ਦੀਆਂ ਰਿਪੋਰਟਸ 'ਚ ਸ਼ੋਅ ਦੀ ਖਰਾਬ ਮੇਜ਼ਬਾਨੀ ਦੱਸਿਆ ਜਾ ਰਿਹਾ ਹੈ। ਜਦੋਂਕਿ ਇਨ੍ਹਾਂ ਖਬਰਾਂ 'ਤੇ ਸੋਨਾਲੀ ਨੇ ਟਵਿਟਰ 'ਤੇ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਮੇਰਾ ਟਵੀਟ ਸਮਝ 'ਚ ਨਹੀਂ ਆਉਂਦਾ ਪਰ ਸੋਨਾਲੀ ਨੇ ਇਸ ਨੂੰ ਡਲੀਟ ਵੀ ਕਰ ਦਿੱਤਾ ਹੈ।