FacebookTwitterg+Mail

ਜਸਟਿਨ ਬੀਬਰ ਦੇ ਪੋਸਟਰ ਸਾਹਮਣੇ ਸ਼ਰਟ ਉਤਾਰਦੀ ਨਜ਼ਰ ਆਈ ਰੋਸ਼ੇਲ, ਲੋਪਾ ਸਮੇਤ ਪਹੁੰਚੇ ਇਹ ਸਟਾਰ

    1/8
12 May, 2017 08:22:06 PM

ਮੁੰਬਈ— 23 ਸਾਲਾਂ ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਬੀਤੇ ਦਿਨੀਂ ਮੁੰਬਈ ਦੌਰੇ 'ਤੇ ਆਏ ਹੋਏ ਸਨ। ਇਸ ਦੌਰਾਨ ਮੁੰਬਈ 'ਚ ਉਨ੍ਹਾਂ ਦਾ ਇਕ ਕੰਸਰਟ ਹੋਇਆ ਹੈ। ਇਸ ਕੰਸਰਟ 'ਚ ਬੀਬਰ ਨੇ 21 ਗੀਤਾਂ 'ਤੇ ਪਰਫਾਰਮ ਕੀਤਾ ਹੈ। ਇਸ ਕੰਸਰਟ ਦੌਰਾਨ ਕਈ ਬਾਲੀਵੁੱਡ ਸਟਾਰ ਵੀ ਨਜ਼ਰ ਆਏ ਸਨ। ਇਸ ਤੋਂ ਇਲਾਵਾ ਟੀ ਵੀ ਦੇ ਕਈ ਮਸ਼ਹੂਰ ਅਦਾਕਾਰਾਂ ਵੀ ਨਜ਼ਰ ਆਈਆਂ ਹਨ। ਇਸ ਕੰਸਰਟ ਦੌਰਾਨ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹਿਣ ਵਾਲੀ 'ਬਿਗ ਬੌਸ 9' ਦੀ ਮੁਕਾਬਲੇਬਾਜ ਰੋਸ਼ੇਲ ਮਾਰਿਯਾ ਰਾਓ ਰਹੀ ਹੈ ਜੋ ਬੀਬਰ ਦੇ ਪੋਸਟਰ ਸਾਹਮਣੇ ਸ਼ਰਟ ਉਤਾਰਦੀ ਨਜ਼ਰ ਆ ਰਹੀ ਸੀ।

ਜਸਟਿਨ ਦੇ ਇਸ ਕੰਸਰਟ 'ਚ ਬਿਗ ਬੌਸ 10 ਦੀ ਲੋਪਾਮੁਦਰਾ ਰਾਓਤ ਵੀ ਗਲੈਮਰਸ ਲੁਕ 'ਚ ਨਜ਼ਰ ਆਈ ਸੀ। ਇਨ੍ਹਾਂ ਦੇ ਇਲਾਵਾ ਟੀ ਵੀ ਦੀ ਮਸ਼ਹੂਰ ਜੋੜੀਆਂ ਆਮਿਰ ਅਲੀ ਅਤੇ ਸੰਜੀਦਾ ਸ਼ੇਖ, ਰੋਹਿਤ ਰਾਏ, ਕ੍ਰਿਸ਼ਮਾ ਤੰਨਾ, ਹਿਮਾਸ਼ ਕੋਹਲੀ, ਬੇਟੀ ਪਮੋਲਾ ਨਾਲ ਪੂਨਮ ਢਿਲੋ ਨਜ਼ਰ ਆਈ ਸੀ। ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਨੁ ਮਲਿਕ ਵੀ ਆਪਣੀ ਬੇਟੀਆਂ ਅਨਮੋਲ ਅਤੇ ਅਦਾ ਨਾਲ ਨਜ਼ਰ ਆਏ ਸਨ। ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਪ੍ਰਸ਼ੰਸਕਾਂ ਵੱਲੋਂ ਵੀ ਜਸਟਿਨ ਬੀਬਰ ਨੂੰ ਇਸ ਭਾਰਤੀ ਦੌਰੇ 'ਤੇ ਬਹੁਤ ਪਿਆਰ ਮਿਲਿਆ ਹੈ।


Tags: Justin Bieber Lopamudra Raut Anu Malik Poonam Dhillon Rochelle Rao Concert ਜਸਟਿਨ ਬੀਬਰ ਰੋਸ਼ੇਲ ਮਾਰਿਯਾ ਰਾਓ