FacebookTwitterg+Mail

ਸ਼ੋਅ ਦੌਰਾਨ ਬੀਬਰ ਨੇ ਦਰਸ਼ਕਾਂ ਨੂੰ ਬਣਾਇਆ ਉੱਲੂ, ਲੋਕਾਂ ਨੇ ਅਜਿਹੇ ਟਵੀਟ ਕਰਕੇ ਪ੍ਰਗਟਾਈ ਨਾਰਾਜ਼ਗੀ

    1/7
13 May, 2017 10:38:07 AM
ਨਵੀਂ ਦਿੱਲੀ— ਪੌਪ ਸਟਾਰ ਜਸਟਿਨ ਬੀਬਰ ਨੂੰ ਲੈ ਕੇ ਭਾਰਤ 'ਚ ਕਾਫੀ ਸ਼ੋਰ ਰਿਹਾ। ਉਹ ਪਹਿਲੀ ਵਾਰ ਭਾਰਤ ਆਏ ਸਨ। ਉਸ ਦੇ ਆਉਣ ਦੀ ਚਰਚਾ ਭਾਰਤ 'ਚ ਦਸਤਕ ਦੇਣ ਤੱਕ ਰਹੀ ਪਰ ਭਾਰਤ ਤੋਂ ਵਾਪਸ ਜਾਣ ਬਾਅਦ ਹੁਣ ਚਰਚਾ ਹੈ ਕਿ ਦਰਸ਼ਕ ਉਸ ਤੋਂ ਕਾਫੀ ਗੁੱਸੇ ਹਨ। ਮੁੰਬਈ ਦਾ ਡੀਵਾਈ ਪਾਟਿਲ ਸਟੇਡੀਅਮ 56 ਹਜ਼ਾਰ ਲੋਕਾਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਬੀਬਰ ਨੂੰ ਸੁਣਨ ਲਈ ਆਲੀਆ ਭੱਟ, ਸੋਨਾਲੀ ਬੇਂਦਰੇ, ਬਿਪਾਸ਼ਾ ਬਾਸੁ, ਕਰਨ ਸਿੰਘ ਗਰੋਵਰ, ਅਕਸ਼ੈ ਕੁਮਾਰ, ਮਲਾਇਕਾ ਅਰੋੜਾ, ਅਰਬਾਜ਼ ਖਾਨ ਅਤੇ ਸ਼੍ਰੀਦੇਵੀ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਹ ਭੀੜ ਬੀਬਰ ਨੂੰ ਸੁਣਨ ਅਤੇ ਦੇਖਣ ਲਈ ਬੇਤਾਬ ਸੀ। ਉਸ ਨੂੰ ਸੁਣਨ ਲਈ ਭਾਰਤੀ ਪ੍ਰਸ਼ੰਸਕਾਂ ਨੇ 5 ਹਜ਼ਾਰ ਰੁਪਏ ਤੋਂ ਲੈ ਕੇ 75 ਹਜ਼ਾਰ ਰੁਪਏ ਤੱਕ ਦਾ ਖਰਚ ਕੀਤਾ ਸੀ। 23 ਸਾਲ ਦੇ ਬੀਬਰ ਨੂੰ ਲੈ ਕੇ ਡੀਵਾਈ ਪਾਟਿਲ ਸਟੇਡੀਅਮ 'ਚ ਦੀਵਾਨਗੀ ਸ਼ਬਾਬ 'ਤੇ ਸੀ। ਕੀ ਦਰਸ਼ਕਾਂ ਦੀ ਇਸ ਦੀਵਾਨਗੀ 'ਤੇ ਬੀਬਰ ਨੇ ਪਾਣੀ ਫੇਰ ਦਿੱਤਾ?
ਲੋਕਾਂ ਦਾ ਕਹਿਣਾ ਹੈ ਕਿ ਬੀਬਰ ਨੇ ਗਾਇਆ ਨਹੀਂ ਸਗੋਂ ਲਿਪ ਗਾਇਕੀ ਕੀਤੀ। ਉਸ ਨੇ ਲਿਪ ਗਾਇਕੀ ਨੂੰ ਛੁਪਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਇਥੋ ਤੱਕ ਉਹ ਗੀਤ ਦੇ ਅੱਧ 'ਚ ਤੌਲੀਆ ਨਾਲ ਮੂੰਹ ਸਾਫ ਕੀਤਾ। ਸਟੇਜ 'ਤੇ ਜਿਵੇਂ ਦੀ ਉਸ ਦੀ ਮੌਦੂਜਗੀ ਸੀ ਉਸ ਤੋਂ ਸਭ ਕੁਝ ਸਾਫ ਨਜ਼ਰ ਆ ਰਿਹਾ ਸੀ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਨਾਰਾਜਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਬਿਲਕੁਲ ਭਾਵਹੀਨ ਸ਼ੋਅ ਸੀ। ਕਈ ਲੋਕਾਂ ਨੇ ਬੀਬਰ ਤੋਂ ਭਾਰਤੀ ਸ਼ੋਅ ਲਈ ਮੁਆਫੀ ਦੀ ਮੰਗ ਕੀਤੀ ਹੈ। ਭਾਰਤ ਸਵਾ ਅਰਬ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਫਿਰ ਵੀ ਇਥੇ ਗਲੋਬਲ ਮੇਗਾਸਟਾਰ ਦੇ ਆਉਣ ਦੀ ਲਿਸਟ ਨਾ ਦੇ ਬਰਾਬਰ ਹੈ।
ਅਜਿਹੇ 'ਚ ਲੋਕ ਜਸਟਿਨ ਬੀਬਰ ਦੇ ਆਉਣ 'ਤੇ ਕਾਫੀ ਉਤਸਾਹਿਤ ਸਨ। ਹਲਾਂਕਿ ਇਹ ਉਤਸਾਹ ਬਹੁਤ ਦੇਰ ਤੱਕ ਕਾਇਮ ਨਹੀਂ ਰਿਹਾ। ਬੀਬਰ ਦੇ ਕਈ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਜਰੀਏ ਆਪਣੀ ਨਿਰਾਸ਼ਾ ਨੂੰ ਜ਼ਾਹਰ ਕੀਤਾ ਹੈ।

Tags: Justin BieberDY Patil StadiumAlia Bhatt Sonali Bendre Bipasha Basu Karan Singh Groverਜਸਟਿਨ ਬੀਬਰਡੀਵਾਈ ਪਾਟਿਲ ਸਟੇਡੀਅਮ