FacebookTwitterg+Mail

ਜਸਟਿਨ ਬੀਬਰ ਨੇ ਚੋਰੀ ਛੁਪੇ ਕਰਵਾਇਆ ਵਿਆਹ

justin bieber and hailey baldwin
18 November, 2018 09:16:42 AM

ਮੁੰਬਈ(ਬਿਊਰੋ)— ਹਾਲੀਵੁੱਡ ਸਿੰਗਰ ਜਸਟਿਨ ਬੀਬਰ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਹੁਣ ਇਕ ਵਾਰ ਫਿਰ ਜਸਟਿਨ ਬੀਬਰ ਚਰਚਾ 'ਚ ਆ ਗਿਆ ਹੈ। ਇਨ੍ਹਂ ਦਿਨੀਂ ਫਿਲਮੀ ਦੁਨੀਆਂ 'ਚ ਵਿਆਹ ਦਾ ਦੌਰ ਚੱਲ ਰਿਹਾ ਹੈ। ਇਕ ਪਾਸੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਵਿਆਹ ਦੇ ਬੰਧਨ 'ਚ ਬੱਝੇ ਹਨ ਅਤੇ ਕੁਝ ਕਪੱਲ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਅਜਿਹੇ 'ਚ ਇਕ ਖਬਰ ਆਈ ਹੈ, ਜਿਸ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

Punjabi Bollywood Tadka

ਦੱਸ ਦੇਈਏ ਕਿ ਮਸ਼ਹੂਰ ਸਿੰਗਰ ਜਸਟਿਨ ਬੀਬਰ ਨੇ ਵਿਆਹ ਕਰ ਲਿਆ ਹੈ। ਜੀ ਹਾਂ, ਬੀਬਰ ਨੇ ਆਪਣੀ ਪ੍ਰੇਮਿਕਾ ਹੇਲੀ ਬਾਲਡਵਿਨ ਨਾਲ ਵਿਆਹ ਕਰ ਲਿਆ ਹੈ। ਕੁਝ ਦਿਨ ਪਹਿਲਾਂ ਹੀ ਜਸਟਿਨ ਨੇ ਹੇਲੀ ਨੂੰ ਪ੍ਰੋਪੋਜ਼ ਕੀਤਾ ਸੀ। ਹਾਲਾਂਕਿ, ਉਸ ਇਸ ਗੱਲ ਦਾ ਪੜਦਾ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਹ ਖਬਰ ਬਾਹਰ ਆ ਹੀ ਗਈ। ਖਬਰਾਂ  ਹਨ ਕਿ ਜਸਟਿਨ ਦੇ ਬਾਲਡਵਿਨ ਨਾਲ ਵਿਆਹ ਕਰਵਾਏ ਨੂੰ ਦੋ ਮਹੀਨੇ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਦੋਵਾਂ ਨੂੰ ਮੈਰਿਜ ਕੋਰਟ ਹਾਊਸ ਦੇ ਬਾਹਰ ਸਪੋਟ ਕੀਤਾ ਗਿਆ, ਜਿੱਥੇ ਇਹ ਵਿਆਹ ਦੀ ਰਜਿਸਟ੍ਰੇਸ਼ਨ ਲਈ ਆਏ ਸੀ।

ਇੱਥੇ ਜਸਟਿਨ ਕੋਲੋਂ ਆਪਣੀ ਖੁਸ਼ੀ ਦੇ ਅੱਥਰੂ ਸਾਂਭੇ ਨਹੀਂ ਜਾ ਸਕੇ ਤੇ ਉਹ ਭਾਵੁਕ ਹੋ ਕੇ ਰੋਣ ਲੱਗ ਗਏ। ਹੁਣ ਵਿਆਹ ਤੋਂ ਬਾਅਦ ਹੇਲੀ ਨੇ ਆਪਣੇ ਨਾਂ ਅੱਗੇ ਬੀਬਰ ਲਾ ਲਿਆ ਹੈ। ਇਹ ਅਸੀਂ ਨਹੀਂ ਸਗੋਂ ਹੇਲੀ ਦਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਬੋਲ ਰਿਹਾ ਹੈ। ਜੀ ਹਾਂ, ਹੇਲੀ ਬਾਲਡਵਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੇਲੀ ਅੱਗੇ ਬੀਬਰ ਸਰਨੇਮ ਲੱਗਾ ਲਿਆ ਹੈ।

Punjabi Bollywood Tadka
ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਜਸਟਿਨ ਨੇ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ ਸੀ ਕਿ, ''ਹੇਲੀ ਦੇ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ ਹੈ।'' ਇਸ ਤੋਂ ਇਲਾਵਾ ਜਸਟਿਨ ਇਕ ਪੋਸਟ 'ਚ ਹੇਲੀ ਨੂੰ ਆਪਣੀ ਪਤਨੀ ਵੀ ਕਹਿ ਚੁੱਕੇ ਹਨ ਅਤੇ ਹੁਣ ਹੇਲੀ ਦਾ ਆਪਣੇ ਨਾਂ ਨੂੰ ਲੈ ਕੇ ਕੀਤਾ ਗਿਆ ਬਦਲਾਅ ਵੀ ਇਸ ਖਬਰ 'ਤੇ ਆਪਣੀ ਮੋਹਰ ਲਾਉਂਦਾ ਹੈ।


Tags: Justin Bieber Hailey Baldwin Confirm Marriage Instagram New York Hollywood Celebrity

About The Author

sunita

sunita is content editor at Punjab Kesari