ਲਾਸ ਏਂਜਲਸ(ਬਿਊਰੋ)— ਗਾਇਕਾ ਸੇਲੇਨਾ ਗੋਮੇਜ਼ ਅਤੇ ਜਸਟਿਨ ਬੀਬਰ ਇਕੱਠੇ ਚਰਚ ਵਿਚ ਨਜ਼ਰ ਆਏ। ਖਬਰ ਮੁਤਾਬਕ ਹਾਲਾਂਕਿ ਇਹ ਦੋਨੋਂ ਬੁੱਧਵਾਰ ਨੂੰ ਚਰਚਾਂ ਵਿਚ ਵੱਖਰੇ-ਵੱਖਰੇ ਪਹੁੰਚੇ ਸਨ ਪਰ ਉਥੇ ਇਕ-ਦੂਸਰੇ ਨੂੰ ਦੇਖ ਕੇ ਖੁਸ਼ ਸਨ। ਇਸ ਦੌਰਾਨ ਗੋਮੇਜ਼ ਨੇ ਜੈਕੇਟ ਅਤੇ ਟੌਪ ਪਾਇਆ ਹੋਇਆ ਸੀ।
ਸੇਲੇਨਾ ਦੇ ਪ੍ਰੇਮੀ ਦਿ ਵੀਕੈਂਡ ਦੇ ਨਾਲ ਉਸ ਦਾ ਮਨਮੁਟਾਅ ਹੋਣ ਦੇ ਬਾਅਦ ਸੇਲੇਨਾ ਅਤੇ ਜਸਟਿਨ ਵਿਚ ਨੇੜਤਾ ਵਧੀ। ਦਿ ਵੀਕੈਂਡ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਸੇਲੇਨਾ ਨਾਲ ਖਿੱਚੀਆਂ ਸਾਰੀਆਂ ਫੋਟੋਆਂ ਨੂੰ ਡਿਲੀਟ ਕਰ ਦਿੱਤਾ ਸੀ। ਇੰਨਾ ਹੀ ਨਹੀਂ ਸੇਲੇਨਾ ਅਤੇ ਦਿ ਵੀਕੈਂਡ ਨੇ ਇਕ-ਦੂਸਰੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਫਾਲੋ ਕਰਨਾ ਬੰਦ ਕਰ ਦਿੱਤਾ ਹੈ।