FacebookTwitterg+Mail

'ਡੀਵਾਈ ਪਾਟਿਲ ਸਟੇਡੀਅਮ' 'ਚ 500 ਪੁਲਿਸ ਕਰਮਚਾਰੀ ਰਹਿਣਗੇ ਜਸਟਿਨ ਬੀਬਰ ਦੀ ਸੁਰੱਖਿਆ ਲਈ ਤਾਇਨਾਤ

justin bieber concert over 500 cops to provide security at d y patil stadium
08 May, 2017 09:24:09 AM
ਮੁੰਬਈ—10 ਮਈ ਨੂੰ ਮੁੰਬਈ 'ਵਿੱਚ ਹੋਣ ਜਾ ਰਹੇ ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਦੇ ਕਾਨਸਰਟ ਲਈ ਭਾਰੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਖਬਰ ਹੈ ਕਿ ਮੁੰਬਈ ਪੁਲਿਸ ਦੇ 500 ਪੁਲਿਸ ਕਰਮਚਾਰੀਆਂ ਨੂੰ ਜਸਟਿਨ ਬੀਬਰ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। 25 ਅਫਸਰ ਵੀ ਕਾਨਸਰਟ ਦੌਰਾਨ ਮੌਜੂਦ ਰਹਿਣਗੇ। ਇਹ ਕਾਨਸਰਟ ਮੁੰਬਈ ਦੇ 'ਡੀਵਾਈ ਪਾਟਿਲ ਸਟੇਡੀਅਮ' 'ਚ ਹੋਵੇਗਾ।
ਇਸ ਤੋਂ ਇਲਾਵਾ ਕਾਨਸਰਟ ਦੇ ਪ੍ਰਬੰਧਕਾਂ ਨੇ ਪ੍ਰਾਈਵੇਟ ਸੁਰੱਖਿਆ ਏਜੰਸੀ ਦੀ ਵੀ ਮਦਦ ਲਈ ਹੈ। ਖਾਸ ਕੈਮਰਾ, ਪੁਲਿਸ ਕੰਟਰੋਲ ਰੂਮ ਤੇ ਬੌਬ ਡਿਟੈਕਸ਼ਨ ਯੰਤਰਾਂ ਦਾ ਇਸਤੇਮਾਲ ਕੀਤਾ ਜਾਏਗਾ। ਕਾਨਸਰਟ 'ਚ 75,000 ਲੋਕਾਂ ਦੇ ਆਉਣ ਦੀ ਉਮੀਦ ਹੈ।
ਜਸਟਿਨ ਬੀਬਰ 23 ਸਾਲਾਂ 'ਚ ਹੀ ਦੁਨੀਆ ਦੇ ਸਭ ਤੋਂ ਮਸ਼ਹੂਰ ਪੌਪ ਸਟਾਰ ਹਨ। ਉਹ ਭਾਰਤ 'ਚ ਪਹਿਲੀ ਵਾਰ ਪਰਫਾਰਮ ਕਰਨ ਜਾ ਰਹੇ ਹਨ।

Tags: Justin BieberDJ Patil Stadium 500 cops to provide securityਜਸਟਿਨ ਬੀਬਰ ਡੀਵਾਈ ਪਾਟਿਲ ਸਟੇਡੀਅਮ