FacebookTwitterg+Mail

ਜਸਟਿਨ ਬੀਬਰ ਦੇ ਸ਼ੋਅ ਲਈ ਡੀ. ਵਾਈ. ਸਟੇਡੀਅਮ ਦੇ ਬਾਹਰ ਫੈਨਜ਼ ਦੀ ਲੱਗੀ ਭੀੜ (ਦੇਖੋ ਤਸਵੀਰਾਂ)

    1/5
10 May, 2017 06:03:09 PM
ਮੁੰਬਈ— ਅੱਜ ਡੀ. ਵਾਈ. ਪਾਟਿਲ ਸਟੇਡੀਅਮ 'ਚ 23 ਸਾਲਾ ਗ੍ਰੈਮੀ ਐਵਾਰਡ ਜੇਤੂ ਗਾਇਕ ਜਸਟਿਨ ਬੀਬਰ ਪਰਪਜ਼ ਵਰਲਡ ਟੂਰ 'ਚ ਆਪਣਾ ਜਾਦੂ ਬਿਖੇਰਨ ਲਈ ਤਿਆਰ ਹਨ। ਜਸਟਿਨ ਦਾ ਕ੍ਰੇਜ਼ ਇਥੇ ਸਵੇਰ ਤੋਂ ਪਹੁੰਚ ਰਹੇ ਫੈਨਜ਼ ਦੀ ਭੀੜ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਜਸਟਿਨ ਬੀਬਰ ਦੇ ਸ਼ੈਡਿਊਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ 11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ, ਜਿਹੜਾ ਰਾਤ 10 ਵਜੇ ਤਕ ਚੱਲੇਗਾ। ਇਸ 'ਚ ਜਸਟਿਨ ਦਾ ਸ਼ੋਅ ਰਾਤ 8 ਵਜੇ ਹੋਵੇਗਾ ਪਰ ਫੈਨਜ਼ ਦੀ ਭਾਰੀ ਭੀੜ ਹੁਣ ਤੋਂ ਹੀ ਡੀ. ਵਾਈ. ਪਾਟਿਲ ਸਟੇਡੀਅਮ ਦੇ ਬਾਹਰ ਲੱਗ ਚੁੱਕੀ ਹੈ।
ਫੈਨਜ਼ ਸ਼ੋਅ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕੁਝ ਦੇ ਹੱਥ 'ਚ ਹੋਰਡਿੰਗ ਦਿਖੇ ਤਾਂ ਕੁਝ ਲੋਕਾਂ ਨੇ ਸ਼ੋਅ ਦੀਆਂ ਟਿਕਟਾਂ ਦਿਖਾਈਆਂ। ਉਥੇ ਦੂਜੇ ਪਾਸੇ ਇਸ ਸ਼ੋਅ ਲਈ ਪੂਰੇ ਭਾਰਤ ਤੋਂ ਲੋਕ ਮੁੰਬਈ ਪਹੁੰਚ ਚੁੱਕੇ ਹਨ ਪਰ ਇਥੇ ਪਹੁੰਚੇ ਫੈਨਜ਼ ਨੂੰ ਪਾਰਕਿੰਗ ਦੀ ਵਜ੍ਹਾ ਕਾਰਨ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ।

Tags: Justin Bieber India Tour Fans ਜਸਟਿਨ ਬੀਬਰ ਫੈਨਜ਼