FacebookTwitterg+Mail

ਜਸਟਿਨ ਬੀਬਰ ਦੇ ਇੰਤਜ਼ਾਰ 'ਚ 50 ਫੈਨਜ਼ ਹੋਏ ਬੇਹੋਸ਼!

justin bieber fans
10 May, 2017 10:14:25 PM
ਮੁੰਬਈ— ਦੁਨੀਆ ਦੇ ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਦਾ ਕ੍ਰੇਜ਼ ਫੈਨਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਖਬਰਾਂ ਮੁਤਾਬਕ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਬੀਬਰ ਦੀ ਇਕ ਝਲਕ ਪਾਉਣ ਲਈ ਫੈਨਜ਼ ਕਾਫੀ ਬੇਕਰਾਰ ਹਨ। ਇਥੋਂ ਤਕ ਕਿ ਲਗਭਗ 50 ਫੈਨਜ਼ ਜਸਟਿਨ ਦੇ ਇੰਤਜ਼ਾਰ ਤੇ ਉਸ ਨੂੰ ਦੇਖਣ ਦੇ ਉਤਸ਼ਾਹ 'ਚ ਬੇਹੋਸ਼ ਹੋ ਕੇ ਡਿੱਗ ਪਏ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।
ਇਥੇ ਜਸਟਿਨ ਲਗਭਗ ਡੇਢ ਘੰਟੇ ਤਕ ਪੇਸ਼ਕਾਰੀ ਦੇਣਗੇ। ਫੈਨਜ਼ ਲਈ ਸਟੇਡੀਅਮ 'ਚ ਐੱਲ. ਈ. ਡੀ. ਸਕ੍ਰੀਨਜ਼ ਵੀ ਲਗਾਈਆਂ ਗਈਆਂ ਹਨ। ਬਾਲੀਵੁੱਡ ਸਿਤਾਰੇ ਵੀ ਜਸਟਿਨ ਦਾ ਕੰਸਰਟ ਦੇਖਣ ਲਈ ਸਟੇਡੀਅਮ ਪਹੁੰਚੇ ਹਨ। ਆਲੀਆ ਭੱਟ, ਆਯਾਨ ਮੁਖਰਜੀ, ਅਰਬਾਜ਼ ਖਾਨ, ਮਲਾਇਕਾ ਅਰੋੜਾ ਖਾਨ, ਸ਼੍ਰੀਦੇਵੀ, ਜਾਹਨਵੀ ਕਪੂਰ ਸਮੇਤ ਕਈ ਸਿਤਾਰੇ ਸਟੇਡੀਅਮ 'ਚ ਮੌਜੂਦ ਹਨ।

Tags: Justin Bieber Fans Stadium ਜਸਟਿਨ ਬੀਬਰ ਫੈਨਜ਼ ਸਟੇਡੀਅਮ