FacebookTwitterg+Mail

ਜਸਟਿਨ ਬੀਬਰ ਦੀ ਟੀਮ ਪਹੁੰਚੀ ਭਾਰਤ, ਇੰਨੇ ਹਜ਼ਾਰ ਖਰਚ ਕੇ ਦੇਖਿਆ ਜਾ ਸਕਦਾ ਹੈ ਸ਼ੋਅ

justin bieber in mumbai from rs 76000 tickets
08 May, 2017 02:52:44 PM
ਨਵੀਂ ਦਿੱਲੀ— ਪੌਪ ਗਾਇਕ ਜਸਟਿਨ ਬੀਬਰ ਦੇ ਭਾਰਤੀ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਜਸਚਿਨ ਬੀਬਰ ਦੀ ਟੀਮ ਮੁੰਬਈ ਪਹੁੰਚ ਚੁੱਕੀ ਹੈ। ਉਸ ਦੀ ਪਰਫਾਰਮ ਨੂੰ ਲੈ ਇਹ ਸ਼ਹਿਰ ਕਾਫੀ ਉਤਸਾਹਿਤ ਹੈ। ਮੁੰਬਈ ਦੇ ਏਅਰਪੋਰਟ 'ਤੇ ਉਸ ਦੀ ਟੀਮ ਨੂੰ ਦੇਖਣ ਲਈ ਬਹੁਤ ਸਾਰੇ ਦਰਸ਼ਕ ਪਹੁੰਚੇ। ਦੱਸ ਦਈਏ ਕਿ ਅਜੇ ਜਸਟਿਨ ਨਹੀਂ ਆਇਆ। ਇਵੇਂਟ ਆਰਗਨਾਈਜਰ ਵ੍ਹਾਈਟ ਫਾਕਸ ਭਾਰਤ ਦੁਆਰਾ ਆਯੋਜਿਤ ਜਸਟਿਨ ਦਾ ਮਿਊਜ਼ਿਕ ਕਾਨਸਰਟ 10 ਮਈ ਨੂੰ ਨਵੀਂ ਮੁੰਬਈ ਦੇ 'ਡੀਵਾਈ ਪਾਟਿਲ ਸਟੇਡੀਅਮ' 'ਚ ਹੋਵੇਗਾ।
ਸੂਤਰਾਂ ਮੁਤਾਬਕ ਮੁੰਬਈ ਪੁਲਿਸ ਦੇ 500 ਪੁਲਿਸ ਕਰਮਚਾਰੀਆਂ ਨੂੰ ਜਸਟਿਨ ਬੀਬਰ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। 25 ਅਫਸਰ ਵੀ ਕਾਨਸਰਟ ਦੌਰਾਨ ਮੌਜੂਦ ਰਹਿਣਗੇ। ਕਾਨਸਰਟ ਦਾ ਸਭ ਤੋਂ ਮਹਿੰਗੀ ਟਿਕਟ 76000 ਰੁਪਏ ਦੱਸੀ ਜਾ ਰਹੀ ਹੈ। ਇਸ ਟੀਮ 'ਚ ਜਸਟਿਨ ਤਾਂ ਨਹੀਂ ਨਜ਼ਰ ਆਏ। ਜਾਹਰ ਤੌਰ 'ਤੇ ਉਸ ਦੇ ਲਈ ਕੜੀ ਸੁਰੱਖਿਆ ਦਾ ਇੰਤਜ਼ਾਮ ਹੋਣਗੇ।

Tags: Justin BieberDY Patil StadiumNavi Mumbaiਜਸਟਿਨ ਬੀਬਰਡੀਵਾਈ ਪਾਟਿਲ ਸਟੇਡੀਅਮ