FacebookTwitterg+Mail

ਬਾਲੀਵੁੱਡ 'ਤੇ ਵੀ ਚੜ੍ਹਿਆ ਬੀਬਰ ਦਾ ਫੀਵਰ, ਕੰਸਰਟ ਦੇਖਣ ਪਹੁੰਚੀਆਂ ਕਈ ਮਹਾਨ ਹਸਤੀਆਂ

    1/23
11 May, 2017 04:47:14 PM
ਨਵੀਂ ਦਿੱਲੀ— 10 ਮਈ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਹੋਏ ਪੌਪ ਸਟਾਰ ਜਸਟਿਨ ਬੀਬਰ ਦੇ ਸ਼ੋਅ 'ਚ ਸ਼ਾਮਲ ਹੋਣ ਲਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਕੁਝ ਸਿਤਾਰਿਆਂ ਇਕੱਲੇ ਅਤੇ ਕੁਝ ਆਪਣੇ ਪਰਿਵਾਰ ਸਮੇਤ ਇਸ ਸ਼ੋਅ 'ਚ ਪਹੁੰਚੇ। ਕੁਝ ਰਾਜਨੀਤਿਕ ਚਿਹਰੇ ਵੀ ਇਸ ਸ਼ੋਅ 'ਚ ਨਜ਼ਰ ਆਏ। ਅਮਰ ਸਿੰਘ ਤਾਂ ਸ਼੍ਰੀਦੇਵੀ ਦੇ ਪਰਿਵਾਰ ਨਾਲ ਨਜ਼ਰ ਆਏ। ਸ਼ੋਅ 'ਚ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਇਕੱਠੇ ਪਹੁੰਚੇ। ਇਸ ਜੋੜੀ ਨੂੰ ਇਕੱਠੇ ਦੇਖ ਸਾਰੇ ਹੈਰਾਨ ਰਹਿ ਗਏ ਸਨ। ਰਵੀਨਾ ਟੰਡਨ ਨਾਲ ਕਾਫੀ ਬੱਚੇ ਕੰਸਰਟ ਵਿਊ 'ਤੇ ਨਜ਼ਰ ਆਏ। ਆਲੀਆ ਭੱਟ, ਅਕਸ਼ੈ ਕੁਮਾਰ, ਅਰਜੁਨ ਰਾਮਪਾਲ ਆਪਣੀਆਂ ਦੋਵੇਂ ਬੇਟੀਆਂ ਨਾਲ ਨਜ਼ਰ ਆਏ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।
ਦੱਸਣਯੋਗ ਹੈ ਕਿ ਜਸਟਿਨ ਬੀਬਰ ਨੇ ਪਹਿਲੀ ਪੇਸ਼ਕਾਰੀ ਦੇ ਕੇ ਲੋਕਾਂ ਨੂੰ ਕਾਫੀ ਖੁਸ਼ ਕੀਤਾ। ਇਸ ਦੌਰਾਨ ਜਸਟਿਨ ਬੀਬਰ ਵੀ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਜਸਟਿਨ ਇਸ ਕੰਸਰਟ ਲਈ ਪਹਿਲੀ ਵਾਰ ਭਾਰਤ ਆਏ ਹਨ। ਬੀਤੀ ਸ਼ਾਮ ਸ਼ੁਰੂ ਹੋਣ ਵਾਲੇ ਕੰਸਰਟ ਲਈ ਲੋਕ ਦੁਪਹਿਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਸਟਿਨ ਬੀਬਰ ਨੇ ਸ਼ਾਮ ਕਰੀਬ 8 ਵੱਜ ਕੇ 15 ਮਿੰਟ 'ਤੇ ਸਟੇਜ 'ਤੇ ਐਂਟਰੀ ਕੀਤੀ ਤੇ ਲੋਕ ਪੌਪ ਸਟਾਰ ਨੂੰ ਦੇਖ ਕੇ ਝੂਮ ਉੱਠੇ। ਬੀਬਰ ਦੇ ਇਸ ਕੰਸਰਟ 'ਚ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕਰਨ ਲਈ 25 ਅਧਿਕਾਰੀਆਂ ਦੇ ਨਾਲ 500 ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Tags: Justin BieberAlia BhattJacqueline FernandezSrideviMalaika Arora Khanਜਸਟਿਨ ਬੀਬਰਮਲਾਇਕਾ ਅਰੋੜਾ