FacebookTwitterg+Mail

ਭਾਰਤ 'ਚ ਆਪਣੇ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਨ ਬੀਬਰ

justin bieber india tour
10 May, 2017 05:54:06 PM
ਮੁੰਬਈ— ਕੌਮਾਂਤਰੀ ਪੌਪ ਗਾਇਕ ਜਸਟਿਨ ਬੀਬਰ ਭਾਰਤ ਵਿਚ ਆਪਣੀ ਪੇਸ਼ਕਾਰੀ ਦੇਣ ਲਈ ਕਾਫੀ ਰੋਮਾਂਚਿਤ ਹੈ। 23 ਸਾਲਾ ਗ੍ਰੈਮੀ ਜੇਤੂ ਗਾਇਕ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਅੱਜ ਆਪਣਾ ਜਾਦੂ ਦਿਖਾਉਣ ਲਈ ਤਿਆਰ ਹੈ। ਗਾਇਕ ਬੀਬਰ ਨੇ ਟਵਿਟਰ 'ਤੇ ਆਪਣੇ ਉਤਸ਼ਾਹ ਬਾਰੇ ਦੱਸਦੇ ਹੋਏ ਕਿਹਾ, 'ਦੁਬਈ ਅਦਭੁਤ ਹੈ, ਅਗਲਾ ਪੜਾਅ ਭਾਰਤ ਹੈ। ਤੁਸੀਂ ਤਿਆਰ ਹੋ?'
ਬੀਬਰ ਆਪਣੀ ਚੌਥੀ ਐਲਬਮ ਦੇ ਪ੍ਰਚਾਰ ਲਈ ਟੂਰ ਕਰ ਰਹੇ ਹਨ। ਬੀਬਰ ਨੂੰ ਲਾਈਵ ਦੇਖਣ ਲਈ 45 ਹਜ਼ਾਰ ਤੋਂ ਵੱਧ ਲੋਕਾਂ ਦੇ ਸਟੇਡੀਅਮ ਵਿਚ ਪਹੁੰਚਣ ਦੀ ਆਸ ਹੈ ਅਤੇ ਮੁੰਬਈ ਪੁਲਸ ਨੇ ਸਟੇਡੀਅਮ ਦੀ ਸੁਰੱਖਿਆ ਯਕੀਨੀ ਕਰਨ ਲਈ 25 ਅਧਿਕਾਰੀਆਂ ਨਾਲ 500 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।

Tags: Justin Bieber India Tour ਜਸਟਿਨ ਬੀਬਰ ਸ਼ੋਅ ਪੌਪ ਗਾਇਕ