FacebookTwitterg+Mail

ਗਾਉਣ ਆਇਆ ਜਸਟਿਨ ਬੀਬਰ ਟਪੁੱਸੀਆਂ ਮਾਰ ਕੇ ਵਾਪਸ ਗਿਆ

justin bieber lipsync
11 May, 2017 04:42:57 PM
ਮੁੰਬਈ— ਪੌਪ ਸਟਾਰ ਜਸਟਿਨ ਬੀਬਰ ਦਾ ਫੀਵਰ ਭਾਰਤ 'ਚ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਜਸਟਿਨ ਨੇ 10 ਮਈ ਨੂੰ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਆਪਣੇ 20 ਗੀਤਾਂ 'ਤੇ 90 ਮਿੰਟਾਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਪਰ ਉਸ ਦੇ ਇਸ ਕੰਸਰਟ ਨੂੰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਝੂਠਾ ਤੇ ਬੇਕਾਰ ਦੱਸਦਿਆਂ ਕਿਹਾ ਕਿ ਜਸਟਿਨ ਨੇ ਸ਼ੋਅ 'ਚ ਲਿਪਸਿੰਕ ਦਾ ਸਹਾਰਾ ਲਿਆ। ਕਿਹਾ ਜਾ ਰਿਹਾ ਹੈ ਕਿ ਜਸਟਿਨ ਨੇ ਸਿਰਫ ਚਾਰ ਗੀਤ ਗਾਏ। ਬਾਕੀ ਗੀਤਾਂ 'ਚ ਉਸ ਨੇ ਸਿਰਫ ਲਿਪਸਿੰਕ ਕੀਤੀ, ਮਤਲਬ ਕਿ ਗੀਤ ਘੱਟ ਗਾਏ ਤੇ ਟਪੁੱਸੀਆਂ ਜ਼ਿਆਦਾ ਮਾਰੀਆਂ।
ਹੁਣ ਇਸ ਗੱਲ ਨੂੰ ਲੈ ਕੇ ਟਵਿਟਰ 'ਤੇ ਬਹਿਸ ਛਿੜ ਗਈ ਹੈ। ਟਵਿਟਰ 'ਤੇ ਸਵੇਰ ਤੋਂ ਹੀ ਲੋਕ ਬੀਬਰ ਦੇ ਕੰਸਰਟ ਦੀ ਰੱਜ ਕੇ ਧੱਜੀਆਂ ਉਡਾਉਣ 'ਚ ਲੱਗੇ ਹੋਏ ਹਨ। ਕੁਝ ਨੇ ਸ਼ੋਅ ਦੀ ਮਹਿੰਗੀ ਟਿਕਟ 'ਤੇ ਨਿਸ਼ਾਨਾ ਵਿੰਨ੍ਹਿਆ ਤਾਂ ਕਿਸੇ ਨੇ ਬੀਬਰ ਦੀ ਪੇਸ਼ਕਾਰੀ ਨੂੰ ਹੁਣ ਤਕ ਦੀ ਸਭ ਤੋਂ ਖਰਾਬ ਪੇਸ਼ਕਾਰੀ ਦੱਸਿਆ।

Tags: Justin Bieber LipSync Twitter ਜਸਟਿਨ ਬੀਬਰ ਲਿਪਸਿੰਕ ਟਵਿਟਰ