FacebookTwitterg+Mail

ਸੈਲੇਨਾ ਗੋਮੇਜ਼ ਦਾ ਇੰਸਟਾਗ੍ਰਾਮ ਅਕਾਊਂਟ ਹੈਕ, ਅਪਲੋਡ ਹੋਈਆਂ ਜਸਟਿਨ ਬੀਬਰ ਦੀਆਂ ਨਿਊਡ ਤਸਵੀਰਾਂ

justin bieber nude pics uploaded on selena gomez insta account
29 August, 2017 03:16:38 PM

ਮੁੰਬਈ— ਗਾਇਕਾ ਤੇ ਕਲਾਕਾਰ ਸੈਲੇਨਾ ਗੋਮੇਜ਼ ਦਾ ਇੰਸਟਾਗ੍ਰਾਮ ਅਕਾਊਂਟ ਅੱਜ (ਮੰਗਲਵਾਰ) ਸਵੇਰੇ ਹੈਕ ਕਰ ਲਿਆ ਗਿਆ ਤੇ ਉਸ 'ਤੇ ਉਸ ਦੇ ਸਾਬਕਾ ਪ੍ਰੇਮੀ ਜਸਟਿਨ ਬੀਬਰ ਦੀਆਂ ਨਿਊਡ ਤਸਵੀਰਾਂ ਪੋਸਟ ਕੀਤੀਆਂ ਗਈਆਂ। ਇਹ ਤਸਵੀਰਾਂ ਸਾਲ 2015 ਦੀਆਂ ਬੋਰਾ-ਬੋਰਾ ਛੁੱਟੀਆਂ ਦੌਰਾਨ ਦੀਆਂ ਹਨ। ਇਸ ਘਟਨਾ ਤੋਂ ਬਾਅਦ ਉਸ ਦੇ ਅਕਾਊਂਟ ਨੂੰ ਕੁਝ ਦੇਰ ਲਈ ਬੰਦ ਕਰ ਦਿੱਤਾ ਗਿਆ। ਹਾਲਾਂਕਿ ਬਾਅਦ 'ਚ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਅਕਾਊਂਟ ਨੂੰ ਸ਼ੁਰੂ ਕਰ ਦਿੱਤਾ ਗਿਆ।
Punjabi Bollywood Tadka
ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗੋਮੇਜ਼ ਦੇ 12.5 ਕਰੋੜ ਫਾਲੋਅਰਜ਼ ਹਨ। ਗੋਮੇਜ਼ ਤੇ ਬੀਬਰ ਨੇ ਸਾਲ 2011 'ਚ ਆਪਣੇ ਵਿਚਾਲੇ ਸਬੰਧਾਂ ਦੀ ਪੁਸ਼ਟੀ ਕੀਤੀ ਸੀ। ਕੁਝ ਸਾਲਾਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਹਾਲ ਹੀ 'ਚ ਸਾਬਕਾ ਪ੍ਰੇਮੀ ਰਹੇ ਜਸਟਿਨ ਬੀਬਰ ਤੇ ਸੈਲੇਨਾ ਗੋਮੇਜ਼ ਦੀ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਤਕਰਾਰ ਹੋ ਰਹੀ ਸੀ। ਗਾਇਕ ਨੇ ਪੌਪ ਸਟਾਰ ਬੀਬਰ 'ਤੇ ਕਈ ਵਾਰ ਧੋਖਾ ਦੇਣ ਦਾ ਦੋਸ਼ ਲਗਾਇਆ ਸੀ।
ਬੀਬਰ ਨੇ ਆਪਣੇ ਪ੍ਰਸ਼ੰਸਕਾਂ 'ਤੇ ਨਾਰਾਜ਼ਦਗੀ ਜ਼ਾਹਿਰ ਕਰਦਿਆਂ ਆਪਣੀ ਕਥਿਤ ਨਵੀਂ ਪ੍ਰੇਮਿਕਾ ਸੋਫੀਆ ਰਿਚੀ 'ਤੇ ਲਗਾਤਾਰ ਟਿੱਪਣੀ ਬੰਦ ਕਰਨ ਨੂੰ ਕਿਹਾ ਸੀ। ਉਸ ਦੀ ਇਸ ਨਾਰਾਜ਼ਗੀ ਤੋਂ ਬਾਅਦ 14 ਅਗਸਤ ਨੂੰ ਬੀਬਰ ਤੇ ਸੈਲੇਨਾ ਵਿਚਾਲੇ ਤਕਰਾਰ ਹੋ ਗਈ ਸੀ। ਇਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਗੋਮੇਜ਼ ਨੇ ਉਸ ਨੂੰ 17 ਸਾਲਾ ਮਾਡਲ ਦੀ ਤਸਵੀਰ ਲਗਾਉਣਾ ਬੰਦ ਕਰਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਦੋਸ਼ ਦੇਣ ਤੋਂ ਬਚਣ ਲਈ ਕਿਹਾ ਸੀ।
ਸੈਲੇਨਾ ਨੇ ਹਟਾਈ ਗਈ ਪੋਸਟ 'ਚ ਲਿਖਿਆ ਸੀ, 'ਜੇਕਰ ਤੁਸੀਂ ਇਸ ਨਾਪਸੰਦਗੀ ਨੂੰ ਝੱਲ ਨਹੀਂ ਸਕਦੇ ਤਾਂ ਤੁਹਾਨੂੰ ਆਪਣੀ ਪ੍ਰੇਮਿਕਾ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਇਹ ਸਿਰਫ ਤੁਹਾਡੇ ਦੋ ਲੋਕਾਂ ਵਿਚਾਲੇ ਖਾਸ ਹੋਣਾ ਚਾਹੀਦਾ ਹੈ। ਇਸ ਨੂੰ ਆਪਣੇ ਪ੍ਰਸ਼ੰਸਕਾਂ ਲਈ ਪੇਸ਼ ਨਾ ਕਰੋ। ਉਹ ਤੁਹਾਨੂੰ ਪਿਆਰ ਕਰਦੇ ਹਨ।'


Tags: Justin Bieber Selena Gomez Instagram Nude Pics