FacebookTwitterg+Mail

ਬੀਬਰ ਦੀ ਸਟੇਜ 'ਤੇ ਧਮਾਕੇਦਾਰ ਐਂਟਰੀ, ਝੂਮ ਉੱਠੇ ਲੋਕ

justin bieber performance
11 May, 2017 05:19:47 AM
ਮੁੰਬਈ— ਪੌਪ ਸਟਾਰ ਜਸਟਿਨ ਬੀਬਰ ਨੇ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਆਪਣੇ ਮੈਗਾ ਸ਼ੋਅ ਦੀ ਐਂਟਰੀ ਦੌਰਾਨ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ। ਇਸ ਅੰਤਰਰਾਸ਼ਟਰੀ ਸਟਾਰ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ 'ਚ ਇੱਕਠੇ ਹੋਏ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸਿਤਾਰੇ ਵੀ ਇਸ ਗ੍ਰੈਮੀ ਐਵਾਰਡ ਜੇਤੂ ਗਾਇਕ ਨੂੰ ਦੇਖਣ ਲਈ ਆਏ। ਇਨ੍ਹਾਂ ਸਿਤਾਰਿਆਂ 'ਚ ਆਲੀਆ ਭੱਟ, ਅਰਜੁਨ ਰਾਮਪਾਲ, ਸੋਨਾਲੀ ਬੇਂਦਰੇ, ਸ਼੍ਰੀਦੇਵੀ, ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਵਰਗੇ ਸਟਾਰਜ਼ ਵੀ ਸ਼ਾਮਲ ਹਨ, ਜੋ ਬੀਬਰ ਦੇ ਕੰਸਰਟ 'ਚ ਦਰਸ਼ਕ ਬਣ ਕੇ ਪਹੁੰਚੇ ਹਨ।
ਜਸਟਿਨ ਇਸ ਕੰਸਰਟ ਲਈ ਪਹਿਲੀ ਵਾਰ ਭਾਰਤ ਆਏ ਹਨ। ਸ਼ਾਮ ਨੂੰ ਸ਼ੁਰੂ ਹੋਣ ਵਾਲੇ ਕੰਸਰਟ ਲਈ ਲੋਕ ਦੁਪਹਿਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਸਟਿਨ ਬੀਬਰ ਨੇ ਸ਼ਾਮ ਕਰੀਬ 8 ਵੱਜ ਕੇ 15 ਮਿੰਟ 'ਤੇ ਸਟੇਜ 'ਤੇ ਐਂਟਰੀ ਕੀਤੀ ਤੇ ਲੋਕ ਪੌਪ ਸਟਾਰ ਨੂੰ ਦੇਖ ਕੇ ਝੂਮ ਉੱਠੇ।
ਬੀਬਰ ਦੀ ਇਕ ਝਲਕ ਲਈ ਉਸ ਦੇ ਫੈਨਜ਼ ਕਈ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ। ਦੁਬਈ 'ਚ 6 ਮਈ ਨੂੰ ਆਪਣੀ ਪੇਸ਼ਕਾਰੀ ਦੇਣ ਦੇ ਬਾਅਦ ਜਸਟਿਨ ਅੱਜ ਮੁੰਬਈ ਪਹੁੰਚੇ ਹਨ। ਬੀਬਰ ਆਪਣੀ ਚੌਥੀ ਐਲਬਮ 'ਪਰਪਜ਼' ਦੇ ਪ੍ਰਚਾਰ ਲਈ ਟੂਰ ਕਰ ਰਹੇ ਹਨ। ਬੀਬਰ ਦੇ ਇਸ ਕੰਸਰਟ 'ਚ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕਰਨ ਲਈ 25 ਅਧਿਕਾਰੀਆਂ ਦੇ ਨਾਲ 500 ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਨਵੀਂ ਮੁੰਬਈ ਦੇ ਪੁਲਸ ਕਮਿਸ਼ਨਰ ਹੇਮੰਤ ਨਾਗਰਾਲੇ ਨੇ ਦੱਸਿਆ ਕਿ ਸੁਰੱਖਿਆ 'ਚ ਡਰੋਨ ਕੈਮਰੇ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਕੰਸਰਟ ਦੇ ਬਾਅਦ ਬੀਬਰ ਅਗਲੇ ਹੀ ਦਿਨ ਨਵੀਂ ਦਿੱਲੀ, ਜੈਪੁਰ ਤੇ ਅਗਰਾ ਵੀ ਜਾਣਗੇ।

Tags: Justin Bieber DY Stadium Pop Star ਜਸਟਿਨ ਬੀਬਰ ਸਟੇਡੀਅਮ ਪੌਪ ਸਟਾਰ