ਲੰਡਨ- ਹਾਲੀਵੁੱਡ ਗਾਇਕਾ ਸੈਲੇਨਾ ਗੋਮੇਜ਼ ਦਾ ਕਹਿਣਾ ਹੈ ਕਿ ਉਸ ਦੇ ਦਿਲ 'ਚ ਆਪਣੇ ਸਾਬਕਾ ਬੁਆਏਫਰੈਂਡ ਜਸਟਿਨ ਬੀਬਰ ਲਈ ਹਮੇਸ਼ਾ ਇਕ ਵਿਸ਼ੇਸ਼ ਸਥਾਨ ਰਹੇਗਾ। ਫੀਮੇਲ ਫਰਸਟ ਦੀ ਖਬਰ ਮੁਤਾਬਕ ਲਗਭਗ ਚਾਰ ਸਾਲ ਤਕ ਡੇਟਿੰਗ ਕਰਨ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ 21 ਸਾਲ ਦੇ ਗਾਇਕ ਤੋਂ ਵੱਖ ਹੋਈ 'ਗੁੱਡ ਫਾਰ ਯੂ' ਦੀ ਗਾਇਕਾ ਸੈਲੇਨਾ ਨੇ ਕਿਹਾ ਕਿ ਅਸਲ 'ਚ ਉਹ ਅਜੇ ਵੀ ਚੰਗੇ ਦੋਸਤ ਹਨ।
ਸੈਲੇਨਾ ਨੇ ਕਿਹਾ, 'ਮੈ! ਹਮੇਸ਼ਾ ਉਸ ਦਾ ਸਮਰਥਨ ਕਰਾਂਗੀ ਤੇ ਜਿਵੇਂ ਕਿ ਅਸੀਂ ਇਕੱਠਿਆਂ ਮਹਿਸੂਸ ਕੀਤਾ ਹੈ ਕਿ ਇਕ ਤਰ੍ਹਾਂ ਨਾਲ ਮੈਂ ਉਸ ਨਾਲ ਪਿਆਰ ਕਰਦੀ ਹਾਂ। ਮੈਂ ਉਸ ਦਾ ਸਨਮਾਨ ਕਰਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਮੇਰਾ ਸਨਮਾਨ ਕਰਦੇ ਹਨ।'
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।