ਮੁੰਬਈ (ਬਿਊਰੋ)— ਬਿਹਾਰ ਦੀ ਰਹਿਣ ਵਾਲੀ ਜਯੋਤੀ ਕੁਮਾਰੀ ਨੇ 'ਬਿੱਗ ਬੌਸ' ਦੇ ਸੀਜ਼ਨ 11 'ਚ ਇਕ ਆਮ ਲੜਕੀ ਦੇ ਤੌਰ 'ਤੇ ਸ਼ੋਅ 'ਚ ਐਂਟਰੀ ਕੀਤੀ ਸੀ। ਸਿੰਪਲ ਸਲਵਾਰ ਸੂਟ ਪਾਉਣ ਵਾਲੀ ਜਯੋਤੀ ਦਾ ਲੁੱਕ ਹੁਣ ਇੰਨਾ ਬਦਲ ਚੁੱਕਿਆ ਹੈ ਕਿ ਸਭ ਹੈਰਾਨ ਹੋ ਗਏ ਹਨ। ਇਹ ਤਸਵੀਰਾਂ ਜਯੋਤੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।
ਜਯੋਤੀ ਨੇ ਸਲਮਾਨ ਖਾਨ ਦੇ ਸਾਹਮਣੇ ਇਸ ਸ਼ੋਅ 'ਚ ਆਉਣ 'ਤੇ ਖੁਲਾਸਾ ਕੀਤਾ ਸੀ ਕਿ ਅੱਗੇ ਜਾ ਕੇ ਉਹ ਇਕ ਅਦਾਕਾਰਾ ਬਣਨਾ ਚਾਹੁੰਦੀ ਹੈ ਅਤੇ ਉਸਦੀ ਅਦਾਕਾਰੀ 'ਚ ਕਾਫੀ ਦਿਲਚਸਪੀ ਹੈ। ਜਯੋਤੀ ਦੀ 'ਬਿੱਗ ਬੌਸ' ਦੇ ਘਰ 'ਚ ਵਿਕਾਸ ਗੁਪਤਾ ਨਾਲ ਸਭ ਤੋਂ ਜ਼ਿਆਦਾ ਬਣਦੀ ਸੀ। ਵਿਕਾਸ ਗੁਪਤਾ ਜਯੋਤੀ ਨੂੰ ਆਪਣੀ ਛੋਟੀ ਭੈਣ ਕਹਿੰਦਾ ਸੀ।
ਆਪਣੇ ਇਸ ਨਵੇਂ ਮੇਕਓਵਰ ਅੰਦਾਜ਼ 'ਚ ਜਯੋਤੀ ਕਾਫੀ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਬਿੱਗ ਬੌਸ ਦੇ ਘਰ 'ਚ ਜਯੋਤੀ ਨੂੰ ਕਦੇ ਵੀ ਜ਼ਿਆਦਾ ਮੇਕਅੱਪ 'ਚ ਨਹੀਂ ਦੇਖਿਆ ਗਿਆ, ਪਰ ਹੁਣ ਲਗਦਾ ਹੈ ਕਿ ਬਿੱਗ ਬੌਸ ਦੇ ਘਰ 'ਚੋਂ ਬਾਹਰ ਆਉਣ ਤੋਂ ਬਾਅਦ ਜਯੋਤੀ ਨੇ ਆਪਣੇ ਲੁੱਕ 'ਤੇ ਕਾਫੀ ਧਿਆਨ ਦਿੱਤਾ ਹੈ।