ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਸਸੁਰਾਲ ਸਿਮਰ ਕਾ' ਦੀ ਅਦਾਕਾਰਾ ਜਯੋਤਸਨਾ ਚੰਦੋਲਾ ਇਨ੍ਹੀਂ ਦਿਨੀਂ ਆਪਣੇ ਪਤੀ ਨੀਤੇਸ਼ ਸਿੰਘ ਨਾਲ ਮਲੇਸ਼ੀਆ, ਥਾਈਲੈਂਡ ਅਤੇ ਇੰਡੋਨੇਸ਼ੀਆ 'ਚ ਵੈਕੇਸ਼ਨ ਇੰਜੁਆਏ ਕਰ ਰਹੀ ਹੈ। ਜਯੋਤਸਨਾ ਨੇ ਇਸ ਵੈਕੇਸ਼ਨ ਦੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸਨੇ ਲਿਖਿਆ, ''Aaj blue hai paaani paaani waterbaby #beach #luvingit #fun #happy #me #blue #islands #throw back #missingit #phuket #pure #vaccation #time #besttime''। ਜਯੋਤਸਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜਯੋਤਸਨਾ ਬੀਚ ਕੰਢੇ ਪਤੀ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
ਦੱਸਣਯੋਗ ਹੈ ਕਿ ਜਯੋਤਸਨਾ ਅਤੇ ਨਿਤੇਸ਼ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਹਨ। ਦੋਹਾਂ ਨੇ 2015 'ਚ ਵਿਆਹ ਕੀਤਾ ਸੀ। ਜਯੋਤਸਨ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਉਹ 'ਭਾਗੋਂਵਾਲੀ-ਬਾਂਟੇ ਅਪਣੀ ਤਕਦੀਰ', 'ਸਾਵਧਾਨ ਇੰਡੀਆ', 'ਕ੍ਰਾਈਮ ਪੈਟਰੋਲ', 'ਸੰਤੋਸ਼ੀ ਮਾਂ' ਵਰਗੇ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।