FacebookTwitterg+Mail

ਪ੍ਰਸਿੱਧ ਗਾਇਕ ਕੇ. ਦੀਪ ਲਈ ਧੀ ਨੇ ਕੀਤੀ 'ਪਦਮਸ਼੍ਰੀ ਐਵਾਰਡ' ਦੀ ਮੰਗ

k deep padma shri award
08 June, 2020 10:07:58 AM

ਜਲੰਧਰ (ਬਿਊਰੋ) — ਸੂਫੀ ਗਾਇਕ ਅਤੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਵਿਸ਼ਵ ਪ੍ਰਸਿੱਧ ਗਾਇਕ ਅਤੇ ਕਾਮੇਡੀਅਨ ਕੇ. ਦੀਪ ਦੀ ਆਰਥਿਕ ਤੌਰ 'ਤੇ ਕੀਤੀ ਗਈ ਮਦਦ ਲਈ ਗਾਇਕ ਦੀ ਧੀ ਗੁਰਪ੍ਰੀਤ ਕੌਰ ਬਿੱਲੀ ਨੇ ਜਿੱਥੇ ਧੰਨਵਾਦ ਕੀਤਾ ਹੈ। ਉਥੇ ਹੀ ਉਸ ਦਾ ਕਹਿਣਾ ਹੈ ਕਿ ਪਿਤਾ ਦੇ ਇਲਾਜ ਲਈ ਮੈਂ ਕਿਸੇ ਤੋਂ ਵੀ ਕਦੇ ਆਰਧਿਕ ਮਦਦ ਨਹੀਂ ਮੰਗੀ। ਕਲਾਕਾਰਾਂ ਤੇ ਹੋਰਨਾਂ ਦਾ ਇਸ ਘੜੀ 'ਚ ਪਰਿਵਾਰ ਨਾਲ ਖੜ੍ਹਣਾ ਹੀ ਬਹੁਤ ਵੱਡੀ ਗੱਲ ਹੈ। ਉਸ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਕਾਰਜਕਾਲ ਦੌਰਾਨ ਮੇਰੇ ਪਿਤਾ ਨੂੰ 'ਸਟੇਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ। ਗੁਰਪ੍ਰੀਤ ਦਾ ਕਹਿਣਾ ਹੈ ਕਿ ਮੇਰੇ ਪਿਤਾ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ ਅਤੇ ਸਟੇਟ ਐਵਾਰਡ ਦੇ ਆਧਾਰ 'ਤੇ ਸਰਕਾਰ ਉਨ੍ਹਾਂ ਦੀ ਸਾਰ ਲਵੇ ਅਤੇ ਬਣਦੀਆਂ ਸਹੂਲਤ ਦੇਵੇ।

ਕਈ ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਅਤੇ ਮੁਹੰਮਦ ਰਫੀ ਐਵਾਰਡ, ਸ਼ਿਵ ਕੁਮਾਰ ਬਟਾਲਵੀ ਐਵਾਰਡ ਅਤੇ ਅਨੇਕਾਂ ਐਵਾਰਡ ਹਾਸਲ ਕਰ ਚੁੱਕੇ ਮੇਰੇ ਪਿਤਾ ਨੂੰ ਪਦਮਸ਼੍ਰੀ ਐਵਾਰਡ ਮਿਲਣਾ ਚਾਹੀਦਾ ਹੈ।


Tags: K DeepPadma Shri AwardGurpreet Kaur Billi ਕੇ ਦੀਪ ਪਦਮਸ਼੍ਰੀ ਐਵਾਰਡ

About The Author

sunita

sunita is content editor at Punjab Kesari