FacebookTwitterg+Mail

'ਕਿਰਦਾਰ-ਏ-ਸਰਦਾਰ' ਨਾਲ ਨੇਹਾ ਪਵਾਰ ਲਾਵੇਗੀ ਪਾਲੀਵੁੱਡ ਇੰਡਸਟਰੀ 'ਚ ਚਾਰ-ਚੰਨ

k s makhan
17 September, 2017 03:56:12 PM

ਜਲੰਧਰ— ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' 29 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਕੇ. ਐੱਸ. ਮੱਖਣ ਤੇ ਨਵ ਬਾਜਵਾ ਨਾਲ ਮੁੱਖ ਭੂਮਿਕਾ 'ਚ ਨੇਹਾ ਪਵਾਰ ਨਜ਼ਰ ਆਉਣ ਵਾਲੀ ਹੈ। ਨੇਹਾ ਪਵਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂ. ਟੀ. ਵੀ. ਬਿੰਦਾਸ ਦੇ ਸ਼ੋਅ 'ਮੇਰੀ ਤੋਂ ਲੱਗ ਗਈ ਨੋਕਰੀ' ਨਾਲ ਕੀਤੀ ਸੀ, ਜਿਸ 'ਚ ਉਸ ਨੇ ਮੁੱਖ ਭੂਮਿਕਾ ਨਿਭਾਈ ਸੀ।

Punjabi Bollywood Tadka

ਉਸ ਨੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਦੀ ਅਕੈਡਮੀ ਤੋਂ ਅਦਾਕਾਰੀ ਸਿੱਖੀ ਹੈ। ਇਸ ਤੋਂ ਇਲਾਵਾ ਨੇਹਾ ਪਵਾਰ ਕਈ ਟੀ. ਵੀ. ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood Tadka
ਨੇਹਾ ਪਵਾਰ ਨੇ ਫਿਲਮੀ ਦੁਨੀਆ ਦੀ ਸ਼ੁਰੂਆਤ 'ਪਰਾਂਠੇ ਵਾਲੀ ਗਲੀ' ਨਾਲ ਕੀਤੀ ਸੀ। ਇਹ ਫਿਲਮ 17 ਜਨਵਰੀ 2014 ਨੂੰ ਰਿਲੀਜ਼ ਹੋਈ ਸੀ। ਹੁਣ ਨੇਹਾ ਪਵਾਰ ਪਾਲੀਵੁੱਡ ਇੰਡਸਟਰੀ ਨੂੰ ਚਾਰ-ਚੰਨ ਲਾਉਣ ਲਈ ਤਿਆਰ ਹੈ।

Punjabi Bollywood Tadka

ਨੇਹਾ 'ਕਿਰਦਾਰ-ਏ-ਸਰਦਾਰ' ਨਾਲ ਪਾਲੀਵੁੱਡ ਇੰਡਸਟਰੀ 'ਚ ਡੈਬਿਊ ਕਰ ਰਹੀ ਹੈ। ਇਸ ਫਿਲਮ 'ਚ ਉਹ ਨਵ ਬਾਜਵਾ ਨਾਲ ਨਜ਼ਰ ਆਵੇਗੀ।

Punjabi Bollywood Tadka

ਪੰਜਾਬੀ ਫਿਲਮ ਇੰਡਸਟਰੀ ਨੂੰ ਇਕ ਹੋਰ ਨਵਾਂ ਚਿਹਰਾ ਨੇਹਾ ਪਵਾਰ ਦੇ ਰੂਪ 'ਚ ਮਿਲਿਆ ਹੈ।

Punjabi Bollywood Tadka

ਨੇਹਾ ਪਵਾਰ ਕਾਫੀ ਗਲੈਮਰੈੱਸ ਹੈ ਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Punjabi Bollywood Tadka

ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ।

Punjabi Bollywood Tadka

ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ।

Punjabi Bollywood Tadka

ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ।

Punjabi Bollywood Tadka


Tags: K S MakhanKirdar E SardarNav BajwaNeha PawarRaza MuradDolly BindraHarpreet Singh KhehraGurpreet Kaur ChadhaPollywood CelebrityPunjabi Movie