FacebookTwitterg+Mail

ਕੇ. ਐੱਸ. ਮੱਖਣ ਦੀ 'ਕਿਰਦਾਰ-ਏ-ਸਰਦਾਰ' ਵਰਲਡਵਾਈਡ ਹੋਈ ਰਿਲੀਜ਼, ਪੰਜਾਬੀ ਇੰਡਸਟਰੀ ਨੂੰ ਦੇਵੇਗੀ ਨਵੀਂ ਸੇਧ

k s makhan
29 September, 2017 10:27:22 AM

ਜਲੰਧਰ (ਬਿਊਰੋ) ਅੱਜ ਯਾਨੀ 29 ਸਤੰਬਰ ਨੂੰ ਕੇ. ਐੱਸ ਮੱਖਣ ਦੀ ਫਿਲਮ 'ਕਿਰਦਾਰ-ਏ-ਸਰਦਾਰ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। 'ਕਿਰਦਾਰ-ਏ-ਸਰਦਾਰ' ਸਿੱਖ ਕੌਮ ਦੀ ਸ਼ਹਾਦਤ, ਹੌਸਲੇ ਤੇ ਦ੍ਰਿੜ੍ਹਤਾ ਨੂੰ ਪਰਦੇ 'ਤੇ ਪੇਸ਼ ਕਰਦੀ ਹੈ। ਇਹ ਫ਼ਿਲਮ ਇਕ ਅਜਿਹੇ ਕਿਰਦਾਰ ਦੀ ਹੈ, ਜੋ ਸੰਸਾਰ ਭਰ 'ਚ ਆਪਣੀਆਂ ਕੁਰਬਾਨੀਆਂ, ਜਜ਼ਬੇ ਤੇ ਬਹਾਦਰੀ ਦਾ ਪ੍ਰਤੀਕ ਹੈ। ਇਸ ਦੀ ਕਹਾਣੀ ਇਕ ਅਜਿਹੇ ਕਿਰਦਾਰ 'ਤੇ ਆਧਾਰਿਤ ਹੈ, ਜਿਸ ਨੇ ਆਪਣੇ ਕਰੀਅਰ ਨੂੰ ਸਿਰਫ ਆਪਣੀ 'ਪਗੜੀ' ਕਰਕੇ ਛੱਡ ਦਿੱਤਾ। ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ, ਜਦਕਿ ਸਕਰੀਨਪਲੇ ਤੇ ਡਾਇਲਾਗ ਕੁਦਰਤ ਪਾਲ ਦੇ ਲਿਖੇ ਹੋਏ ਹਨ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਭੁਪਿੰਦਰ ਸਿੰਘ, ਟਹਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਖਹਿਰਾ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਵੀਰ ਭੁੱਲਰ, ਗੁਰਪ੍ਰੀਤ ਕੌਰ ਚੱਢਾ ਤੇ ਡੌਲੀ ਬਿੰਦਰਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਇਕ ਆਮ ਬਾਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ। ਫ਼ਤਿਹ ਨਾਂ ਦੇ ਇਸ ਨੌਜਵਾਨ ਦਾ ਕਿਰਦਾਰ ਨਵ ਬਾਜਵਾ ਨੇ ਅਦਾ ਕੀਤਾ ਹੈ।
ਫ਼ਿਲਮ ਦੀ ਟੀਮ ਮੁਤਾਬਕ ਇਸ ਪਰਿਵਾਰਕ ਫ਼ਿਲਮ 'ਚ ਦਰਸ਼ਕਾਂ ਨੂੰ ਸਿਨੇਮੇ ਦੇ ਹਰ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ਰਾਹੀਂ ਘਰਾਂ 'ਚ ਬਜ਼ੁਰਗਾਂ ਦੀ ਹੁੰਦੀ ਬੇਕਦਰੀ ਨੂੰ ਵੀ ਮੁੱਦਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਰਦਾਸ ਦੇ ਮਨੁੱਖੀ ਸਰੀਰ 'ਤੇ ਅਸਰ ਨੂੰ ਵੀ ਪਰਦੇ 'ਤੇ ਦਰਸਾਇਆ ਗਿਆ ਹੈ। ਕੁਝ ਦਿਨ ਪਹਿਲਾਂ ਆਏ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦਾ ਸੰਗੀਤ ਦਿਲਜੀਤ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਵਿਚਲੇ ਗੀਤਾਂ ਨੂੰ ਨਛੱਤਰ ਗਿੱਲ, ਲਹਿੰਬਰ ਹੁਸੈਨਪੁਰੀ, ਗੁਰਲੇਜ਼ ਅਖ਼ਤਰ, ਹਰਸ਼ਦੀਪ ਕੌਰ, ਅਭਿਸ਼ੇਕ ਤੇ ਨੂਰਾਂ ਸਿਸਟਰਸ ਨੇ ਆਵਾਜ਼ ਦਿੱਤੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।
ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ। ਇਸ ਦੇ ਡਾਇਲਾਗ ਤੇ ਸਕ੍ਰੀਨਪਲੇਅ ਕੁਦਰਤਪਾਲ ਦੇ ਹਨ।


Tags: K S MakhanKirdar E SardarNav Bajwa Neha Pawar Raza Murad Dolly Bindra Harpreet Singh Khehra Gurpreet Kaur ChadhaPollywood CelebrityPunjabi Movie