FacebookTwitterg+Mail

ਪਾਕਿਸਤਾਨ 'ਚ ਰਿਲੀਜ਼ ਹੋਣਗੀਆਂ 'ਕਾਬਿਲ' ਤੇ 'ਰਈਸ', ਪੀ. ਐੱਮ. ਨਵਾਜ਼ ਸ਼ਰੀਫ ਨੇ ਦਿੱਤੀ ਹਰੀ ਝੰਡੀ

kaabil and raees releasing in pakistan
01 February, 2017 05:02:06 PM
ਮੁੰਬਈ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣੇ ਦੇਸ਼ 'ਚ ਭਾਰਤੀ ਫਿਲਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਇੰਪੋਰਟ ਤੇ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ 'ਤੇ 'ਕਾਬਿਲ' 3 ਫਰਵਰੀ ਨੂੰ ਤੇ 'ਰਈਸ' 10 ਫਰਵਰੀ ਨੂੰ ਰਿਲੀਜ਼ ਹੋ ਸਕਦੀ ਹੈ। ਸਰਕਾਰ ਦੇ ਸੂਚਨਾ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ, 'ਅਸੀਂ ਭਾਰਤ ਸਮੇਤ ਸਾਰੀਆਂ ਅੰਤਰਰਾਸ਼ਟਰੀ ਫਿਲਮਾਂ ਦੀ ਰਿਲੀਜ਼ ਨੂੰ ਲੈ ਕੇ ਬਣਾਈ ਗਈ ਪਾਲਿਸੀ ਨੂੰ ਜਾਰੀ ਰੱਖ ਰਹੇ ਹਾਂ।'
ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸੂਚਨਾ ਮੰਤਰੀ ਮਰੀਅਮ ਆਰੰਗਜੇਬ ਦੇ ਸੁਝਾਅ ਤੇ ਰਿਪੋਰਟ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ। ਪਾਕਿਸਤਾਨ 'ਚ ਸਿਨੇਮਾਘਰਾਂ ਦੇ ਮਾਲਕਾਂ ਨੇ ਇਹ ਫੈਸਲਾ ਕੀਤਾ ਸੀ ਕਿ ਜਦੋਂ ਤਕ ਭਾਰਤ-ਪਾਕਿਸਤਾਨ ਵਿਚਾਲੇ ਦੀ ਤਕਰਾਰ ਰੁਕ ਨਹੀਂ ਜਾਂਦੀ, ਉਦੋਂ ਤਕ ਪਾਕਿਸਤਾਨ ਦੇ ਸਿਨੇਮਾਘਰਾਂ 'ਚ ਭਾਰਤੀ ਫਿਲਮਾਂ ਨਹੀਂ ਦਿਖਾਈਆਂ ਜਾਣਗੀਆਂ।
ਉਨ੍ਹਾਂ ਨੇ ਇਹ ਫੈਸਲਾ ਭਾਰਤੀ ਫਿਲਮ ਨਿਰਮਾਤਾਵਾਂ ਦੇ ਸਭ ਤੋਂ ਵੱਡੇ ਸੰਗਠਨ 'ਇੰਡੀਅਨ ਮੋਸ਼ਨ ਪਿਕਚਰਜ਼ ਪ੍ਰੋਡਿਊਸਰਜ਼ ਐਸੋਸੀਏਸ਼ਨ' ਦੇ ਉਸ ਫੈਸਲੇ ਤੋਂ ਬਾਅਦ ਲਿਆ, ਜਿਸ ਦੇ ਮੁਤਾਬਕ ਪਾਕਿਸਤਾਨੀ ਕਲਾਕਾਰ ਹਿੰਦੀ ਫਿਲਮਾਂ 'ਚ ਕੰਮ ਨਹੀਂ ਕਰ ਸਕਦੇ।

Tags: Kaabil Raees Pakistan Nawaz Sharif Prime Minister ਕਾਬਿਲ ਰਈਸ ਨਵਾਜ਼ ਸ਼ਰੀਫ