FacebookTwitterg+Mail

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ 'ਕਾਕੇ ਦਾ ਵਿਆਹ'

kaake da viyah
27 January, 2019 12:36:11 PM

ਜਲੰਧਰ (ਬਿਊਰੋ)— ਆਪਣੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਲੁੱਟਣ ਵਾਲੇ ਜੋਰਡਨ ਸੰਧੂ ਨੇ 'ਸੂਬੇਦਾਰ ਜੋਗਿੰਦਰ ਸਿੰਘ' 'ਚ ਛੋਟਾ ਜਿਹਾ ਕਿਰਦਾਰ ਨਿਭਾ ਕੇ ਪਾਲੀਵੁੱਡ ਫਿਲਮ ਇੰਡਸਟਰੀ ਜ਼ਬਰਦਸਤ ਐਂਟਰੀ ਕਰ ਚੁੱਕੇ ਹਨ। ਹੁਣ ਉਹ ਆਪਣੀਆਂ ਲਗਾਤਾਰ ਆ ਰਹੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਜੀ ਹਾਂ, ਜੋਰਡਨ ਸੰਧੂ ਇਨ੍ਹੀਂ ਦਿਨੀਂ 'ਕਾਕੇ ਦਾ ਵਿਆਹ' ਅਤੇ 'ਕਾਲਾ ਸ਼ਾਹ ਕਾਲ' ਨੂੰ ਲੈ ਕੇ ਖੂਬ ਚਰਚਾ 'ਚ ਹਨ। 'ਕਾਕੇ ਦਾ ਵਿਆਹ' 'ਚ ਜੋਰਡਨ ਸੰਧੂ ਨਾਲ ਪ੍ਰਭਜੋਤ ਗਰੇਵਾਰ ਮੁੱਖ ਭੂਮਿਕਾ 'ਚ ਹੈ। ਉਨ੍ਹਾਂ ਦੀ ਫਿਲਮ 'ਕਾਕੇ ਦਾ ਵਿਆਹ' 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਨ੍ਹੀਂ ਦਿਨੀਂ ਜੌਰਡਨ ਸੰਧੂ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਕਾਕੇ ਦਾ ਵਿਆਹ' ਦੀ ਸਿਨੇਮਾ ਲਿਸਟ ਨੂੰ ਸ਼ੇਅਰ ਕੀਤਾ ਹੈ।

ਕੈਨੇਡਾ

Punjabi Bollywood Tadka

ਆਸਟ੍ਰੇਲੀਆ

Punjabi Bollywood Tadka

ਦੱਸ ਦਈਏ ਕਿ ਫਿਲਮ ਦਾ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਜੋਰਡਨ ਸੰਧੂ ਲਈ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਰਿਸ਼ਤੇ ਹਨ। ਫਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ, ਜਿਸ 'ਚ ਕਾਮੇਡੀ ਦੇ ਨਾਲ-ਨਾਲ ਕਨਫਿਊਜ਼ਨ ਵੀ ਦਿਖਾਈ ਗਈ ਹੈ। ਇਸ ਫਿਲਮ ਜੋਰਡਨ ਤੇ ਪ੍ਰਭਜੋਤ ਤੋਂ ਇਲਾਵਾ ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੇ ਗੀਤ ਲਿਖਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਬੰਟੀ ਬੈਂਸ ਨੇ ਤਿਆਰ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖੇ ਹਨ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵ੍ਹਾਈਟ ਹਿੱਲ ਸਟੂਡੀਓਜ਼ ਹਨ।


Tags: Kaake Da Viyah Jordan Sandhu Australia Canada Cinema List Prabhjot Grewal Priti Sapru Nirmal Rishi Karamjit Anmol Gurmeet Saajan Harby Sangha Arun Bali Malkit Rauni Akshita Sharma

Edited By

Sunita

Sunita is News Editor at Jagbani.