FacebookTwitterg+Mail

ਜੌਰਡਨ ਸੰਧੂ ਦੀ ਫਿਲਮ 'ਕਾਕੇ ਦਾ ਵਿਆਹ' ਦੁਨੀਆਭਰ 'ਚ ਹੋਈ ਰਿਲੀਜ਼

kaake da viyah
01 February, 2019 09:41:48 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਜੌਰਡਨ ਸੰਧੂ ਦੀ ਡੈਬਿਊ ਫਿਲਮ 'ਕਾਕੇ ਦਾ ਵਿਆਹ' ਅੱਜ ਦੁਨੀਆਭਰ 'ਚ ਰਿਲੀਜ਼ ਹੋ ਗਈ ਹੈ। ਫਿਲਮ ਦਾ ਟਰੇਲਰ 'ਚ ਨਜ਼ਰ ਆ ਰਿਹਾ ਸੀ ਕਿ ਜੌਰਡਨ ਸੰਧੂ ਲਈ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਰਿਸ਼ਤੇ ਆਉਂਦੇ ਹਨ। ਫਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ, ਜਿਸ 'ਚ ਕਾਮੇਡੀ ਦੇ ਨਾਲ-ਨਾਲ ਕਨਫਿਊਜ਼ਨ ਵੀ ਦਿਖਾਈ ਗਈ ਹੈ। ਫਿਲਮ ਦੇ ਟਰੇਲਰ 'ਚ ਸਾਨੂੰ ਪੰਜਾਬੀ ਫਿਲਮਾਂ ਦੀ ਦਿੱਗਜ ਅਦਾਕਾਰਾ ਪ੍ਰੀਤੀ ਸਪਰੂ ਵੀ ਨਜ਼ਰ ਆ ਰਹੀ ਹੈ, ਜਿਨ੍ਹਾਂ ਦੀ ਇਹ ਕਮਬੈਕ ਫਿਲਮ ਹੈ। ਇਨ੍ਹਾਂ ਤੋਂ ਇਲਾਵਾ ਪ੍ਰਭਜੋਤ ਗਰੇਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

  'ਕਾਕੇ ਦਾ ਵਿਆਹ' ਫਿਲਮ ਦਾ ਮਿਊਜ਼ਿਕ ਲੱਗ ਰਿਹਾ ਜ਼ਬਰਦਸਤ 

ਦੱਸ ਦਈਏ ਕਿ ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੇ ਗੀਤ ਲਿਖਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਬੰਟੀ ਬੈਂਸ ਨੇ ਤਿਆਰ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖੇ ਹਨ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵ੍ਹਾਈਟ ਹਿੱਲ ਸਟੂਡੀਓਜ਼ ਹਨ।
 


Tags: Kaake Da Viyah Jordan Sandhu Punjabi Movie Review Priti Sapru Nirmal Rishi Karamjit Anmol ਕਾਕੇ ਦਾ ਵਿਆਹ ਫ਼ਿਲਮ ਰੀਵਿਊ

Edited By

Sunita

Sunita is News Editor at Jagbani.