FacebookTwitterg+Mail

'ਕਾਕੇ ਦਾ ਵਿਆਹ' ਦਾ ਨਵਾਂ ਗੀਤ 'ਝਾਂਜਰ ਚਾਂਦੀ ਦੀ' ਰਿਲੀਜ਼, ਵੀਡੀਓ

kaake da viyah new song jhanjar chandi di
29 January, 2019 10:12:06 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਲੁੱਟਣ ਵਾਲੇ ਪੰਜਾਬੀ ਗਾਇਕ ਜੋਰਜਨ ਸੰਧੂ ਪਾਲੀਵੁੱਡ ਫਿਲਮ ਇੰਡਸਟਰੀ 'ਚ ਵੱਡਾ ਧਮਾਕੇ ਕਰਨ ਲਈ ਤਿਆਰ ਹਨ। ਦਰਅਸਲ ਜੋਰਡਨ ਸੰਧੂ 1 ਫਰਵਰੀ ਨੂੰ ਫਿਲਮ 'ਕਾਕੇ ਦਾ ਵਿਆਹ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਫਿਲਮ ਦਾ ਨਵਾਂ ਗੀਤ 'ਝਾਂਜਰ ਚਾਂਦੀ ਦੀ' ਰਿਲੀਜ਼ ਹੋਇਆ ਹੈ, ਜਿਸ ਨੂੰ ਜੋਰਡਨ ਸੰਧੂ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ 'ਚ ਉਨ੍ਹਾਂ ਦਾ ਸਾਥ ਗਾਇਕਾ ਰਾਸ਼ੀ ਰਾਗ ਨੇ ਦਿੱਤਾ ਹੈ।

'ਝਾਂਜਰ ਚਾਂਦੀ ਦੀ' ਗੀਤ ਨੂੰ ਫਿਲਮ ਦੇ ਹੀਰੋ ਜੋਰਡਨ ਸੰਧੂ ਤੇ ਮਾਡਲ Rashalika 'ਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਮੁਟਿਆਰ ਜੱਟੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ਅਤੇ ਮੁਟਿਆਰ ਵੱਲੋਂ ਪਾਈ ਚਾਂਦੀ ਦੀ ਝਾਂਜਰ ਦੀ ਗੱਲ ਕੀਤੀ ਗਈ ਹੈ, ਜਿਸ ਕਾਰਨ ਮੋਗੇ ਦੇ ਗੱਭਰੂ ਉਸ ਦੇ ਪਿੱਛੇ ਲੜ ਪੈਂਦੇ ਹਨ। ਗੀਤ ਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਹਨ ਅਤੇ 'ਦਿ ਬੌਸ' ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ। ਇਸ ਗੀਤ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

   'ਝਾਂਜਰ ਚਾਂਦੀ ਦੀ' ਗੀਤ ਵੀਡੀਓ-


ਦੱਸ ਦੀਏ ਕਿ 'ਕਾਕੇ ਦਾ ਵਿਆਹ' ਪੰਜਾਬੀ ਕਾਮੇਡੀ ਫਿਲਮ ਹੈ, ਜਿਸ 'ਚ ਗਾਇਕ ਜੋਰਡਨ ਸੰਧੂ ਮੁੱਖ ਭੂਮਿਕਾ 'ਚ ਹਨ ਅਤੇ ਉਨ੍ਹਾਂ ਅਦਾਕਾਰਾ ਪ੍ਰਭ ਗਰੇਵਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਨਿਰਮਲ ਰਿਸ਼ੀ, ਪ੍ਰੀਤੀ ਸਪਰੂ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਰਾਏ ਯੁਵਰਾਜ ਬੈਂਸ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਹ 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Kaake Da Viyah Jhanjar Chandi Di Punjabi Film Music Album Jordan Sandhu Bunty Bains Rashi Raga Rashalika Prabhjot Grewal Priti Sapru ਮਿਊਜ਼ਿਕ ਅਪਡੇਟਸ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.