FacebookTwitterg+Mail

'ਕਾਕੇ ਦਾ ਵਿਆਹ' ਨਾਲ ਜੋਰਡਨ ਸੰਧੂ ਦੀ ਪਾਲੀਵੁੱਡ 'ਚ ਐਂਟਰੀ (ਵੀਡੀਓ)

kaake da viyah trailer
15 January, 2019 01:53:48 PM

ਜਲੰਧਰ (ਬਿਊਰੋ)— ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਸਾਡੇ ਵੀ ਕਾਕੇ ਦਾ ਵਿਆਹ ਹੈ ਪਰ ਕਨਫਿਊਜ਼ਨ ਇਹ ਹੈ ਕਿ ਆਖਿਰ ਸਾਡੇ ਕਾਕੇ ਦਾ ਵਿਆਹ ਹੈ ਕਿਸ ਨਾਲ। ਸੋ ਤੁਸੀਂ ਸਮਝ ਤਾਂ ਗਏ ਹੀ ਹੋਵੋਗੇ ਕਿ ਅਸੀਂ ਕਿਹੜੇ ਕਾਕੇ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਵੈਰੀ ਹੈਡਸਮ ਐਂਡ ਚਾਰਮਿੰਗ ਜੋਰਡਨ ਸੰਧੂ ਦੀ। ਜੀ ਹਾਂ, ਜੋਰਡਨ ਸੰਧੂ ਦੀ 1 ਫਰਵਰੀ ਨੂੰ ਡੈਬਿਊ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਂ ਹੈ 'ਕਾਕੇ ਦਾ ਵਿਆਹ'।

ਦੱਸਣਯੋਗ ਹੈ ਕਿ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਜੋਰਡਨ ਸੰਧੂ ਲਈ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਰਿਸ਼ਤੇ ਹਨ। ਹੁਣ ਜੋਰਡਨ ਦਾ ਵਿਆਹ ਕਿਸ ਨਾਲ ਹੋਵੇਗਾ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ। ਟਰੇਲਰ 'ਚ ਸਾਨੂੰ ਪੰਜਾਬੀ ਫਿਲਮਾਂ ਦੀ ਦਿੱਗਜ ਅਦਾਕਾਰਾ ਪ੍ਰੀਤੀ ਸਪਰੂ ਵੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਇਹ ਕਮਬੈਕ ਫਿਲਮ ਹੈ। ਇਨ੍ਹਾਂ ਤੋਂ ਇਲਾਵਾ ਪ੍ਰਭਜੋਤ ਗਰੇਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਫਿਲਮ ਨੂੰ ਡਾਇਰੈਕਟ ਰਾਏ ਯੁਵਰਾਜ ਬੈਂਸ ਨੇ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੇ ਗੀਤ ਲਿਖਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਬੰਟੀ ਬੈਂਸ ਨੇ ਤਿਆਰ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖਿਆ ਹੈ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵਾਈਟ ਹਿੱਲ ਸਟੂਡੀਓਜ਼ ਹਨ।


Tags: Kaake Da Viah Jordan Sandhu Prabh Grewal Himanshi Khurana

Edited By

Rahul Singh

Rahul Singh is News Editor at Jagbani.