FacebookTwitterg+Mail

ਗੀਤ 'ਕਾਲਾ ਚਸ਼ਮਾ' ਤਾਂ ਤੁਸੀਂ ਵਾਰ-ਵਾਰ ਦੇਖਿਆ ਹੋਵੇਗਾ ਪਰ ਇਕ ਵਾਰ ਇਹ ਵੀਡੀਓ ਵੀ ਜ਼ਰੂਰਤ ਦੇਖੋ

kaala chashma social media
05 June, 2017 09:55:53 AM


ਨਵੀਂ ਦਿੱਲੀ- ਕਈ ਵਿਦੇਸ਼ੀ ਅਤੇ ਦੇਸੀ ਗੀਤਾਂ 'ਤੇ ਤੁਸੀਂ ਭਾਰਤੀ ਕਲਾਸਿਕਲ ਡਾਂਸ ਦੇਖਿਆ ਹੋਵੇਗਾ। ਸੋਸ਼ਲ ਮੀਡੀਆ 'ਤੇ ਸਿਦਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ਦੀ ਫਿਲਮ 'ਬਾਰ ਬਾਰ ਦੇਖੋ' ਦੇ ਗੀਤ 'ਕਾਲਾ ਚਸ਼ਮਾ' 'ਤੇ ਕਲਾਸਿਕਲ ਡਾਂਸ 'ਕਥਕ' ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਲੜਕਾ ਅਤੇ ਦੋ ਲੜਕੀਆਂ 'ਕਾਲਾ ਚਸ਼ਮਾ' 'ਤੇ ਸ਼ਾਨਦਾਰ ਡਾਂਸ ਕਰ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਟੀ. ਵੀ. ਅਦਾਕਾਰ ਹੇਲੀ ਦਾਰੂਵਾਲਾ ਨੇ ਸ਼ੇਅਰ ਕੀਤਾ ਹੈ।

Kala Chashma | Kathak Fusion | Heli Daruwala | Kumar Sharma | Swapna

Posted by Heli Daruwala on Thursday, June 1, 2017

ਇਸ ਵੀਡੀਓ 'ਚ ਜੋ ਕਲਾਸਿਕਲ ਡਾਂਸਿੰਗ ਸਟੇਪਜ਼ ਲਏ ਹਨ, ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਇਸ ਗੀਤ ਨੂੰ ਮੂਲ ਰੂਪ ਨਾਲ ਇਸ 'ਤੇ ਹੀ ਫਿਲਮਾਇਆ ਗਿਆ ਸੀ।
ਦੱਸ ਦਈਏ ਕਿ ਇਸ ਤੋਂ ਪਹਿਲੇ ਵੀ ਕਈ ਗੀਤਾਂ 'ਚ ਇਸ ਤਰ੍ਹਾਂ ਦੀ ਮਿਕਸਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਪਸੰਦ ਕੀਤਾ ਜਾ ਚੁੱਕਿਆ ਹੈ। ਇਸ ਗੀਤ ਦੀ ਲੋਕਪ੍ਰਿਯਤਾ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਨੂੰ ਫੇਸਬੁੱਕ 'ਤੇ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।


Tags: kaala chashma Social Media Sidharth Malhotra Katrina Kaif Classical DanceHeli Daruwala