FacebookTwitterg+Mail

'ਕਾਸ਼ੀ : ਇਨ ਸਰਚ ਆਫ ਗੰਗਾ' ਦੀ ਪ੍ਰਮੋਸ਼ਨ ਕਰਦੇ ਸ਼ਰਮਨ ਜੋਸ਼ੀ ਆਏ ਨਜ਼ਰ

kaashi in search of ganga
11 October, 2018 09:48:28 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਆਮਿਰ ਖਾਨ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੇ ਐਕਟਰ ਸ਼ਰਮਨ ਜੋਸ਼ੀ ਦੀ ਫਿਲਮ 'ਕਾਸ਼ੀ: ਇਨ ਸਰਚ ਆਫ ਗੰਗਾ' ਨਾਲ ਆ ਰਹੇ ਹਨ।

Punjabi Bollywood Tadka

ਇਸ ਦੀ ਪ੍ਰਮੋਸ਼ਨ 'ਚ ਸ਼ਰਮਨ ਕਾਫੀ ਬਿਜ਼ੀ ਹਨ ਤੇ ਆਏ ਦਿਨ ਉਹ ਈਵੈਂਟਸ 'ਤੇ ਨਜ਼ਰ ਆ ਰਹੇ ਹਨ। ਫਿਲਮ ਦੀ ਪ੍ਰਮੋਸ਼ਨ 'ਚ ਜੋਸ਼ੀ ਨਾਲ ਐਸ਼ਵਰਿਆ ਦੇਵਾਨ ਵੀ ਨਜ਼ਰ ਆ ਰਹੀ ਹੈ।

Punjabi Bollywood Tadka

ਸ਼ਰਮਨ ਨੇ ਫਿਲਮ 'ਚ 'ਕਾਸ਼ੀ' ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਚ ਸ਼ਰਮਨ ਦੀ ਭੈਣ ਗੁਆਚ ਜਾਂਦੀ ਹੈ ਤੇ ਉਹ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

Punjabi Bollywood Tadka

ਕੀ ਸ਼ਰਮਨ ਨੂੰ ਉਸ ਦੀ ਗੁਆਚੀ ਭੈਣ ਮਿਲ ਜਾਂਦੀ ਹੈ ਤੇ ਉਸ ਨੂੰ ਫਿਲਮ 'ਚ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

Punjabi Bollywood Tadka

ਬੀਤੇ ਦਿਨੀਂ ਸ਼ਰਮਨ ਨੇ ਦੱਸਿਆ ਸੀ ਕਿ ਉਹ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਕੁਝ ਥਾਂਵਾਂ 'ਤੇ ਜਾਣਗੇ।

Punjabi Bollywood Tadka

ਬਨਾਰਸ ਦੇ ਬੈਕਡ੍ਰਾਪ 'ਤੇ ਬਣੀ ਫਿਲਮ 'ਕਾਸ਼ੀ' ਨੂੰ ਧੀਰਜ ਕੁਮਾਰ ਨੇ ਡਾਇਰੈਕਟ ਕੀਤਾ ਹੈ, ਜੋ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Punjabi Bollywood Tadka


Tags: Aishwarya DevanKaashi in Search of GangaSharman JoshiPromotion

Edited By

Chanda Verma

Chanda Verma is News Editor at Jagbani.