FacebookTwitterg+Mail

B'Day Spl: ਚੌਥਾ ਵਿਆਹ ਕਰਵਾਉਣ ਤੋਂ ਬਾਅਦ ਕਬੀਰ ਬੇਦੀ ਦੇ ਧੀ ਨਾਲ ਵਿਗੜ ਗਏ ਸਨ ਰਿਸ਼ਤੇ

kabir bedi
16 January, 2019 01:23:27 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੈਂਡਸਮ ਅਤੇ ਮਸ਼ਹੂਰ ਅਭਿਨੇਤਾ ਕਬੀਰ ਬੇਦੀ ਅੱਜ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ। 16 ਜਨਵਰੀ, 1946 ਨੂੰ ਜਨਮੇ ਕਬੀਰ ਬੇਦੀ ਨੇ ਤਿੰਨ ਸਾਲ ਪਹਿਲਾਂ ਆਪਣੇ 70ਵੇਂ ਜਨ‍ਮਦਿਨ 'ਤੇ ਚੌਥਾ ਵਿਆਹ ਕਰਕੇ ਖੂਬ ਚਰਚਾ 'ਚ ਰਹੇ ਸਨ। ਉਨ੍ਹਾਂ ਦੇ ਇਸ ਵਿਆਹ ਕਾਰਨ ਉਨ੍ਹਾਂ ਦੀ ਧੀ ਪੂਜਾ ਬੇਦੀ ਨੇ ਉਨ੍ਹਾਂ ਨੂੰ ਘਰ 'ਚੋਂ ਬਾਹਰ ਤੱਕ ਕੱਢ ਦਿੱਤਾ ਸੀ।
PunjabKesari
ਕਬੀਰ ਦੀ ਚੌਥੀ ਪਤਨੀ ਪ੍ਰਵੀਨ ਉਨ੍ਹਾਂ ਦੀ ਧੀ ਪੂਜਾ ਬੇਦੀ ਤੋਂ ਚਾਰ ਸਾਲ ਛੋਟੀ ਹੈਸ਼ ਪ੍ਰਵੀਨ ਬ੍ਰਿਟਿਸ਼ ਮੂਲ ਦੀ ਅਦਾਕਾਰਾ ਅਤੇ ਮਾਡਲ ਹਨ। ਉਹ ਵਿਆਹ ਤੋਂ ਪਹਿਲਾਂ ਕਬੀਰ ਨਾਲ 10 ਸਾਲ ਤੱਕ ਲਿਵ ਇਨ ਰਿਲੇਸ਼ਨਸ਼ਿਪ 'ਚ ਰਹੀ ਸੀ। ਕਬੀਰ ਬੇਦੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1971 'ਚ ਆਈ ਫਿਲਮ 'ਹਲਚਲ' ਨਾਲ ਕੀਤੀ ਸੀ।
PunjabKesari
ਕਬੀਰ ਬੇਦੀ ਬਾਲੀਵੁੱਡ ਦੇ ਮਸ਼ਹੂਰ ਐਕਟਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨਿਭਾਏ ਨੇਗੇਟਿਵ ਰੋਲਸ ਲਈ ਜਾਣਿਆ ਜਾਂਦਾ ਹੈ। ਕਬੀਰ ਬੇਦੀ ਨੇ ਰੇਖਾ ਨਾਲ ਫਿਲਮ 'ਖੂਨ ਭਰੀ ਮਾਂਗ' 'ਚ ਗਰੇ ਰੋਲ ਪਲੇਅ ਕੀਤਾ ਸੀ।  ਕਬੀਰ ਬੇਦੀ ਦੇ ਲੁਕਸ ਇਨ੍ਹੇ ਗੁਡ ਸੀ ਕਿ ਉਸ ਸਮੇਂ ਵਿਲੇਨ ਬਨਣ ਦੇ ਬਾਵਜੂਦ ਲੜਕੀਆਂ ਉਨ੍ਹਾਂ ਨੂੰ ਬਹੁਤ ਪਸੰਦ ਕਰਦੀਆਂ ਸਨ। ਕਬੀਰ ਬੇਦੀ ਨੇ 'ਕੱਚੇ ਧਾਗੇ',' ਮਾਂ ਬਹਿਨ ਓਰ ਬੀਬੀ', 'ਨਾਗਿਨ', 'ਡਾਕੂ', 'ਪੁਲਿਸ ਪਬਲਿਕ','ਕੁਰਬਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
PunjabKesari
 ਉਨ੍ਹਾਂ ਨੇ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨੇ ਕੀਤਾ ਸੀ । ਅਦਾਕਾਰਾ ਪੂਜਾ ਬੇਦੀ ਪ੍ਰੋਤਿਮਾ ਅਤੇ ਕਬੀਰ ਦੀ ਹੀ ਧੀ ਹੈ ਪਰ ਇਹ ਵਿਆਹ ਸਿਰੇ ਨਾ ਚੜ ਸਕਿਆ। ਕੁਝ ਸਮੇਂ ਤੱਕ ਇੱਕਠਿਆਂ ਰਹਿਣ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਈਨਰ ਸੁਜ਼ੈਨ ਨਾਲ ਵਿਆਹ ਰਚਾਇਆ ਪਰ ਬਦਨਸੀਬੀ ਇਹ ਰਹੀ ਕਿ ਇਹ ਵਿਆਹ ਵੀ ਨਾਕਾਮ ਰਿਹਾ।
PunjabKesari
ਕੁਝ ਸਮੇਂ ਬਾਅਦ ਹੀ ਦੋਵਾਂ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉੱਨੀ ਸੌ ਬਾਨਵੇਂ 'ਚ ਨਿੱਕੀ ਨਾਲ ਵਿਆਹ ਕਰਵਾ ਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਦੇ ਨਾਲ ਹੋ ਗਿਆ ਪਰ ਇਸ ਸਭ ਦੇ ਬਾਵਜੂਦ ਵੀ ਰੰਗੀਨ ਮਿਜਾਜ਼ ਕਬੀਰ ਬੇਦੀ ਨਾ ਰੁਕੇ ਅਤੇ ਉਨ੍ਹਾਂ ਨੇ ਸੱਤਰ ਸਾਲ ਦੀ ਉਮਰ 'ਚ ਪ੍ਰਵੀਨ ਦੋਸਾਂਝ ਨਾਲ ਸਾਲ ਦੋ ਹਜ਼ਾਰ ਸੋਲਾਂ 'ਚ ਚੌਥਾ ਵਿਆਹ ਕਰਵਾ ਲਿਆ।

PunjabKesari

PunjabKesari


Tags: Kabir BediHappy BirthdaySandokanOctopussyKhoon Bhari Maang

About The Author

manju bala

manju bala is content editor at Punjab Kesari