FacebookTwitterg+Mail

B'day spl : 70 ਸਾਲ ਦੀ ਉਮਰ 'ਚ 29 ਸਾਲ ਛੋਟੀ ਅਭਿਨੇਤਰੀ ਨਾਲ ਹੋਇਆ ਪਿਆਰ, 4 ਵਿਆਹ ਕਰਵਾ ਚੁੱਕਾ ਇਹ ਅਭਿਨੇਤਾ

    1/12
16 January, 2017 03:03:25 PM
ਮੁੰਬਈ— ਬਾਲੀਵੁੱਡ ਦਾ ਮਸ਼ਹੂਰ ਅਭਿਨੇਤਾ ਕਬੀਰ ਬੇਦੀ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 16 ਜਨਵਰੀ 1946 ਨੂੰ ਲਾਹੋਰ (ਪਾਕਿਸਤਾਨ) 'ਚ ਹੋਇਆ ਸੀ। ਰੋਬਦਾਰ ਆਵਾਜ਼ ਅਤੇ ਖੂਬਸੂਰਤ ਸ਼ਖਸੀਅਤ ਦੇ ਮਾਲਿਕ ਕਬੀਰ ਬੇਦੀ ਬਾਲੀਵੁੱਡ ਦੀਆਂ ਉਹ ਮਸ਼ਹੂਰ ਹਸਤੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਨਾ ਸਿਰਫ ਹਿੰਦੀ ਫਿਲਮਾਂ ਅਤੇ ਰੰਗਮੰਚ 'ਤੇ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨੂੰ ਨਿਭਾਇਆ ਸਗੋਂ ਵਿਦੇਸ਼ੀ ਫਿਲਮਾਂ ਅਤੇ ਟੀ. ਵੀ. ਸੀਰੀਅਲਸ 'ਚ ਵੀ ਕੰਮ ਕਰ ਚੁੱਕੇ ਹਨ। 'ਜੇਮਸ ਬੌਂਡ' ਸੀਰੀਜ਼ ਦੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਇਕਲੌਤੇ ਭਾਰਤੀ ਅਭਿਨੇਤਾ ਕਬੀਰ ਬੇਦੀ ਆਪਣੀ ਐਕਟਿੰਗ ਤੋਂ ਜ਼ਿਆਦਾ ਆਪਣੇ ਲਾਇਫ ਸਟਾਈਲ ਅਤੇ ਅਫੇਅਰਸ ਲਈ ਜਾਣੇ ਜਾਂਦੇ ਹਨ। ਨੈਨੀਤਾਲ ਦੇ ਸ਼ੈਰਵੁਡ ਕਾਲਜ 'ਚ ਪੜਨ ਵਾਲੇ ਬੇਦੀ ਨੇ ਥਿਏਟਰ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਹਲਚਲ', 'ਸੀਮਾ', 'ਰਾਖੀ ਔਰ ਹਥਕੜੀ', 'ਸਜਾ', 'ਕੱਚੇ ਧਾਗੇ', 'ਮੰਜਿਲੇ ਔਰ ਭੀ ਹੈਂ', 'ਨਾਗਿਨ', 'ਡਾਕੂ ਔਰ ਮਹਾਤਮਾ', 'ਅਸ਼ਾਂਤੀ', 'ਆਖਿਰੀ ਕਸਮ', 'ਮੈਂ ਹੂੰ ਨਾ' ਅਤੇ 'ਸਲਾਮੀ' ਸਮੇਤ ਕਈ ਹੋਰ ਫਿਲਮਾਂ 'ਚ ਕੰਮ ਕੀਤਾ ਹੈ। ਤਿੰਨ ਵਿਆਹ ਕਰ ਚੁੱਕੇ ਕਬੀਰ ਨੇ ਚੌਥਾ ਵਿਆਹ ਆਪਣੀ ਬੇਟੀ ਤੋਂ ਵੀ ਘੱਟ ਉਮਰ ਦੀ ਲੜਕੀ ਨਾਲ ਕੀਤਾ ਹੈ।

Tags: ਕਬੀਰ ਬੇਦੀਜਨਮਦਿਨਚੌਥਾ ਵਿਆਹKabir Bedi birthday four marriage