FacebookTwitterg+Mail

70 ਦੀ ਉਮਰ 'ਚ ਐਕਟਰ ਨੇ ਕੀਤਾ ਚੌਥਾ ਵਿਆਹ, ਫਿਰ ਖੁਦ ਦੀ ਬੇਟੀ ਨੇ ਕੱਢ ਦਿੱਤਾ ਸੀ ਘਰੋਂ ਬਾਹਰ

kabir bedi
16 January, 2018 10:31:49 AM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਕਲਾਕਾਰ ਕਬੀਰ ਬੇਦੀ ਆਪਣੀ ਨਿੱਜੀ ਜ਼ਿੰਦਗੀ ਤੇ ਰੋਮਾਂਸ ਲਈ ਕਾਫੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦਾ ਜਨਮ 16 ਜਨਵਰੀ 1946 ਨੂੰ ਹੋਇਆ ਸੀ। ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ 70ਵੇਂ ਜਨਮਦਿਨ 'ਤੇ ਚੌਥਾ ਵਿਆਹ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਨੇ ਆਪਣੀ ਪਾਰਟਨਰ ਪਰਵੀਨ ਦੁਸਾਂਜ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਏ ਗੁਲਸ਼ਨ ਗਰੋਵਰ ਨੇ ਕਬੀਰ ਬੇਦੀ ਨੂੰ 10 ਹੋਰ ਵਿਆਹ ਕਰਵਾਉਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ।

Punjabi Bollywood Tadka

ਕਬੀਰ ਦੀ ਚੌਥੀ ਪਤਨੀ ਪਰਵੀਨ (45 ਸਾਲ) ਉਨ੍ਹਾਂ ਦੀ ਬੇਟੀ ਪੂਜਾ ਬੇਦੀ (49) ਤੋਂ ਚਾਰ ਸਾਲ ਛੋਟੀ ਹੈ। ਪਰਵੀਨ ਬ੍ਰਿਟਿਸ਼ ਮੂਲ ਦੀ ਅਦਾਕਾਰਾ ਤੇ ਮਾਡਲ ਹੈ। ਉਹ ਵਿਆਹ ਤੋਂ ਪਹਿਲਾਂ ਕਬੀਰ ਨਾਲ 10 ਸਾਲ ਤੱਕ ਲਿਵ ਰਿਲੇਸ਼ਨਸ਼ਿਪ 'ਚ ਰਹੀ ਸੀ। ਲਾਹੌਰ (ਪਾਕਿਸਤਾਨ) 'ਚ ਜੰਮੇ ਕਬੀਰ ਬੇਦੀ ਆਪਣੇ 72ਵਾਂ ਜਨਮਦਿਨ ਮਨਾ ਰਹੀ ਹੈ। ਕਬੀਰ ਕਈ ਇਵੈਂਟਸ 'ਚ ਖੁਦ ਤੋਂ 29 ਸਾਲ ਛੋਟੀ ਪਤਨੀ ਪਰਵੀਨ ਨਾਲ ਆ ਚੁੱਕੇ ਹਨ।

Punjabi Bollywood Tadka

ਕਬੀਰ ਬੇਦੀ ਦੀ ਪਹਿਲਾ ਵਿਆਹ ਡਾਂਸਰ ਪ੍ਰੋਤਿਮਾ ਬੇਦੀ ਨਾਲ ਸਾਲ 1969 'ਚ ਹੋਇਆ ਸੀ। ਇਸ ਵਿਆਹ ਦੋ ਉਨ੍ਹਾਂ ਦੇ ਦੋ ਬੱਚੇ ਹੋਏ ਸਨ। ਪ੍ਰੋਤਿਮਾ ਭਾਵੇਂ ਹੀ ਪਤੀ ਕਬੀਰ ਤੋਂ ਵੱਖ ਹੋ ਗਈ ਹੈ ਪਰ ਉਸ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਕਬੀਰ ਵਾਂਗ ਕਿਸੇ ਹੋਰ ਨੂੰ ਪਿਆਰ ਨਹੀਂ ਕਰ ਸਕਦੀ। ਬੇਟੇ ਸਿਧਾਰਥ ਦੀ ਖੁਦਕੁਸ਼ੀ ਕਰਨ ਨਾਲ ਦੋਹਾਂ ਨੂੰ ਕਾਫੀ ਦੁੱਖ ਪਹੁੰਚਿਆ ਸੀ। ਬਾਅਦ 'ਚ ਪ੍ਰੋਤਿਮਾ ਦੀ ਇਕ ਹਾਦਸੇ 'ਚ ਮੌਤ ਹੋ ਗਈ।

Punjabi Bollywood Tadka
ਦੱਸਿਆ ਜਾਂਦਾ ਹੈ ਕਿ ਪ੍ਰੋਤਿਮਾ ਤੋਂ ਵੱਖ ਹੋਣ ਬਾਅਦ ਕਬੀਰ ਦਾ ਅਫੇਅਰ ਪਰਵੀਨ ਬਾਬੀ ਨਾਲ ਵੀ ਰਿਹਾ ਸੀ। ਕਬੀਰ ਦੇ ਰੁੱਝੇ ਰਹਿਣ ਨਾਲ ਪਰਵੀਨ ਨੂੰ ਲੱਗਾ ਕਿ ਕਬੀਰ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ। ਕਬੀਰ ਦੇ ਆਪਣੀ ਬੇਟੀ ਨਾਲ ਰਿਸ਼ਤੇ ਠੀਕ ਨਹੀਂ ਦੱਸੇ ਜਾ ਰਹੇ ਹਨ।

Punjabi Bollywood Tadkaਕੁਝ ਸਮੇਂ ਪਹਿਲਾਂ ਖਬਰ ਆਈ ਸੀ ਕਿ ਪੂਜਾ ਨੇ ਆਪਣੇ ਪਿਤਾ ਤੋਂ ਉਸ ਦੀ ਸਵਰਗਵਾਸੀ ਪਤਨੀ ਪ੍ਰੋਤਿਮਾ ਬੇਦੀ ਦਾ ਜੁਹੂ ਸਥਿਤ ਘਰ ਛੱਡਣ ਨੂੰ ਆਖ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਪਰਵੀਨ ਦੋਸਾਂਜ ਨਾਲ ਘਰ ਛੱਡ ਕੇ ਚਲਾ ਗਿਆ ਸੀ। ਕਬੀਰ ਬੇਦੀ ਐਕਟਰ ਆਫਤਾਬ ਸ਼ਿਵਦਾਸਾਨੀ ਦੇ ਸਾਂਢੂ ਹੈ। ਕਬੀਰ ਦੀ ਪਤਨੀ ਪਰਵੀਨ ਤੇ ਆਫਤਾਬ ਦੀ ਪਤਨੀ ਨਿਨ ਦੋਸਾਂਜ ਦੋਵੇਂ ਭੈਣਾਂ ਹਨ।

Punjabi Bollywood Tadka


Tags: Kabir BediHappy BirthdayRakhi Aur HathkadiKhoon Bhari MaangLambu DadaPooja Bedi Siddharth Bedi Parveen BabiNikki BediParveen Dusanj

Edited By

Sunita

Sunita is News Editor at Jagbani.