ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਕਲਾਕਾਰ ਕਬੀਰ ਬੇਦੀ ਆਪਣੀ ਨਿੱਜੀ ਜ਼ਿੰਦਗੀ ਤੇ ਰੋਮਾਂਸ ਲਈ ਕਾਫੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦਾ ਜਨਮ 16 ਜਨਵਰੀ 1946 ਨੂੰ ਹੋਇਆ ਸੀ। ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ 70ਵੇਂ ਜਨਮਦਿਨ 'ਤੇ ਚੌਥਾ ਵਿਆਹ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਨੇ ਆਪਣੀ ਪਾਰਟਨਰ ਪਰਵੀਨ ਦੁਸਾਂਜ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਏ ਗੁਲਸ਼ਨ ਗਰੋਵਰ ਨੇ ਕਬੀਰ ਬੇਦੀ ਨੂੰ 10 ਹੋਰ ਵਿਆਹ ਕਰਵਾਉਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ।
ਕਬੀਰ ਦੀ ਚੌਥੀ ਪਤਨੀ ਪਰਵੀਨ (45 ਸਾਲ) ਉਨ੍ਹਾਂ ਦੀ ਬੇਟੀ ਪੂਜਾ ਬੇਦੀ (49) ਤੋਂ ਚਾਰ ਸਾਲ ਛੋਟੀ ਹੈ। ਪਰਵੀਨ ਬ੍ਰਿਟਿਸ਼ ਮੂਲ ਦੀ ਅਦਾਕਾਰਾ ਤੇ ਮਾਡਲ ਹੈ। ਉਹ ਵਿਆਹ ਤੋਂ ਪਹਿਲਾਂ ਕਬੀਰ ਨਾਲ 10 ਸਾਲ ਤੱਕ ਲਿਵ ਰਿਲੇਸ਼ਨਸ਼ਿਪ 'ਚ ਰਹੀ ਸੀ। ਲਾਹੌਰ (ਪਾਕਿਸਤਾਨ) 'ਚ ਜੰਮੇ ਕਬੀਰ ਬੇਦੀ ਆਪਣੇ 72ਵਾਂ ਜਨਮਦਿਨ ਮਨਾ ਰਹੀ ਹੈ। ਕਬੀਰ ਕਈ ਇਵੈਂਟਸ 'ਚ ਖੁਦ ਤੋਂ 29 ਸਾਲ ਛੋਟੀ ਪਤਨੀ ਪਰਵੀਨ ਨਾਲ ਆ ਚੁੱਕੇ ਹਨ।
ਕਬੀਰ ਬੇਦੀ ਦੀ ਪਹਿਲਾ ਵਿਆਹ ਡਾਂਸਰ ਪ੍ਰੋਤਿਮਾ ਬੇਦੀ ਨਾਲ ਸਾਲ 1969 'ਚ ਹੋਇਆ ਸੀ। ਇਸ ਵਿਆਹ ਦੋ ਉਨ੍ਹਾਂ ਦੇ ਦੋ ਬੱਚੇ ਹੋਏ ਸਨ। ਪ੍ਰੋਤਿਮਾ ਭਾਵੇਂ ਹੀ ਪਤੀ ਕਬੀਰ ਤੋਂ ਵੱਖ ਹੋ ਗਈ ਹੈ ਪਰ ਉਸ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਕਬੀਰ ਵਾਂਗ ਕਿਸੇ ਹੋਰ ਨੂੰ ਪਿਆਰ ਨਹੀਂ ਕਰ ਸਕਦੀ। ਬੇਟੇ ਸਿਧਾਰਥ ਦੀ ਖੁਦਕੁਸ਼ੀ ਕਰਨ ਨਾਲ ਦੋਹਾਂ ਨੂੰ ਕਾਫੀ ਦੁੱਖ ਪਹੁੰਚਿਆ ਸੀ। ਬਾਅਦ 'ਚ ਪ੍ਰੋਤਿਮਾ ਦੀ ਇਕ ਹਾਦਸੇ 'ਚ ਮੌਤ ਹੋ ਗਈ।
ਦੱਸਿਆ ਜਾਂਦਾ ਹੈ ਕਿ ਪ੍ਰੋਤਿਮਾ ਤੋਂ ਵੱਖ ਹੋਣ ਬਾਅਦ ਕਬੀਰ ਦਾ ਅਫੇਅਰ ਪਰਵੀਨ ਬਾਬੀ ਨਾਲ ਵੀ ਰਿਹਾ ਸੀ। ਕਬੀਰ ਦੇ ਰੁੱਝੇ ਰਹਿਣ ਨਾਲ ਪਰਵੀਨ ਨੂੰ ਲੱਗਾ ਕਿ ਕਬੀਰ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ। ਕਬੀਰ ਦੇ ਆਪਣੀ ਬੇਟੀ ਨਾਲ ਰਿਸ਼ਤੇ ਠੀਕ ਨਹੀਂ ਦੱਸੇ ਜਾ ਰਹੇ ਹਨ।
ਕੁਝ ਸਮੇਂ ਪਹਿਲਾਂ ਖਬਰ ਆਈ ਸੀ ਕਿ ਪੂਜਾ ਨੇ ਆਪਣੇ ਪਿਤਾ ਤੋਂ ਉਸ ਦੀ ਸਵਰਗਵਾਸੀ ਪਤਨੀ ਪ੍ਰੋਤਿਮਾ ਬੇਦੀ ਦਾ ਜੁਹੂ ਸਥਿਤ ਘਰ ਛੱਡਣ ਨੂੰ ਆਖ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਪਰਵੀਨ ਦੋਸਾਂਜ ਨਾਲ ਘਰ ਛੱਡ ਕੇ ਚਲਾ ਗਿਆ ਸੀ। ਕਬੀਰ ਬੇਦੀ ਐਕਟਰ ਆਫਤਾਬ ਸ਼ਿਵਦਾਸਾਨੀ ਦੇ ਸਾਂਢੂ ਹੈ। ਕਬੀਰ ਦੀ ਪਤਨੀ ਪਰਵੀਨ ਤੇ ਆਫਤਾਬ ਦੀ ਪਤਨੀ ਨਿਨ ਦੋਸਾਂਜ ਦੋਵੇਂ ਭੈਣਾਂ ਹਨ।