FacebookTwitterg+Mail

ਕਬੀਰ ਬੇਦੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਹਿਲੇਰੀ ਕਲਿੰਟਨ ਦਾ ਕੀਤਾ ਸਮਰਥਨ, ਇਸ ਤਰ੍ਹਾਂ ਦਿੱਤੀਆਂ ਵਧਾਈਆਂ

kabir bedi supports hillary clinton
07 November, 2016 11:14:11 AM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੋਂ ਬਾਅਦ ਮਸ਼ਹੂਰ ਅਭਿਨੇਤਾ ਕਬੀਰ ਬੇਦੀ ਨੇ ਵੀ ਅਮਰੀਕਾ ਦੇ ਰਾਸ਼ਟਰਪਤੀ ਲਈ ਹੋਣ ਵਾਲੀਆਂ ਅਗਲੀਆਂ ਚੋਣਾਂ ਲਈ ਹਿਲੇਰੀ ਕਲਿੰਟਨ ਦਾ ਸਹਿਯੋਗ ਕੀਤਾ ਹੈ ਅਤੇ ਚੋਣਾਂ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਅਮਰੀਕਾ 'ਚ ਅਜੇ ਤੱਕ ਕੋਈ ਔਰਤ ਰਾਸ਼ਟਰਪਤੀ ਨਹੀਂ ਬਣੀ। ਅਜਿਹੈ 'ਚ ਜੇਕਰ ਹਿਲੇਰੀ ਕਲਿੰਟਨ ਰਾਸ਼ਟਰਪਤੀ ਬਣਦੀ ਹੈ ਤਾਂ ਇਹ ਇਤਿਹਾਸ ਦੇ ਪੰਨਿਆਂ 'ਚ ਦਰਜ ਕੀਤਾ ਜਾਵੇਗਾ। ਕਬੀਰ ਬੇਦੀ ਨੇ ਹਿਲੇਰੀ ਕਲਿੰਟਨ ਨੂੰ ਵਧਾਈਆਂ ਦਿੰਦੇ ਹੋਏ ਟਵਿੱਟਰ 'ਤੇ ਲਿਖਿਆ, ''ਅਮਰੀਕਾ 'ਚ ਇਕ ਔਰਤ ਦਾ ਰਸ਼ਟਰਪਤੀ ਬਣਨਾ ਇਕ ਮੀਲ ਪੱਥਰ ਹੋਵੇਗਾ।''
ਜ਼ਿਕਰਯੋਗ ਹੈ ਕਿ ਕਬੀਰ ਬੇਦੀ ਨੇ ਟਵੀਟ ਕੀਤਾ, ''ਹਿਲੇਰੀ ਕਲਿੰਟਨ ਨੂੰ 2016 ਦੀਆਂ ਅਮਰੀਕੀ ਚੋਣਾਂ 'ਚ ਸਫਲਤਾ ਲਈ ਵਧਾਈਆਂ ਦਿੰਦਾ ਹਾਂ। ਅਮਰੀਕਾ 'ਚ ਇਕ ਔਰਤ ਦਾ ਰਾਸ਼ਟਰਪਤੀ ਬਣਨਾ ਅਸਲ 'ਚ ਮੀਲ ਦਾ ਪੱਥਰ ਹੋਵੇਗਾ। ਮੈਂ ਅਮਰੀਕੀ ਚੋਣਾਂ 'ਚ ਤੁਹਾਡੇ ਨਾਲ ਹਾਂ।'' 8 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣਗੀਆਂ, ਜਿਸ 'ਚ ਡੈਮੋਕਰੈਟਿਕ ਪਾਰਟੀ ਦੀ ਹਿਲੇਰੀ ਅਤੇ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ 'ਚ ਮੁਕਾਬਲਾ ਹੈ। ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿਲੇਰੀ ਦਾ ਸਮਰਥਨ ਕੀਤਾ ਹੈ, ਜਿਸ 'ਚ ਡਿਓਨਾਡਰੇ ਡਿਕੈਪ੍ਰਿਆ, ਬੇਓਸੇ ਨੋਲਸ, ਕਿਮ ਕਰਦਸ਼ੀਆ, ਕਾਨਏ ਵੈਸਟ, ਕੇਟੀ ਪੈਰੀ ਅਤੇ ਅਮਰੀਕਾ ਫੇਰੇਰਾ ਸ਼ਾਮਲ ਹਨ।

Tags: ਕਬੀਰ ਖਾਨ ਬੇਦੀਸਲਮਾਨ ਖਾਨਹਿਲੇਰੀ ਕਲਿੰਟਨਅਮਰੀਕੀ ਰਾਸ਼ਟਰਪਤੀ ਚੋਣਾਂਵਧਾਈਆਂKabir BediSalman KhanHillary ClintonUS presidential electioncongratulations