FacebookTwitterg+Mail

ਮਸ਼ਹੂਰ ਗਾਇਕਾ ਡਾਲੀ ਸਿੱਧੂ ਦੀ ਸਾਊਥ ਦੇ ਅਦਾਕਾਰ ਨਾਲ ਹੋਈ ਕੁੜਮਾਈ

kabir duhan singh gets engaged to singer dolly sidhu
26 June, 2019 03:56:14 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਕ ਤੋਂ ਬਾਅਦ ਇਕ ਹਿੱਟ ਗੀਤ ਦੇਣ ਵਾਲੀ ਡਾਲੀ ਸਿੱਧੂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਹਾਲ ਹੀ ਡਾਲੀ ਸਿੱਧੂ ਨੇ ਸਾਊਥ ਦੀਆਂ ਫਿਲਮਾਂ ਦੇ ਸੁਪਰ ਸਟਾਰ ਕਬੀਰ ਦੁਹਨ ਸਿੰਘ ਨਾਲ ਮੰਗਣੀ ਕਰਵਾਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਇਸ ਗੱਲ ਨੂੰ ਜਾਣ ਕੇ ਜਿੱਥੇ ਲੋਕ ਹੈਰਾਨ ਹਨ ਉਥੇ ਹੀ ਉਨ੍ਹਾਂ ਦੇ ਕੁਝ ਫੈਨਜ਼ ਇਸ ਗੱਲ ਤੋਂ ਖੁਸ਼ ਵੀ ਹਨ। ਖਬਰਾਂ ਦੀ ਮੰਨੀਏ ਤਾਂ ਇਹ ਜੋੜੀ ਅਗਲੇ ਸਾਲ ਵਿਆਹ ਕਰ ਸਕਦੀ ਹੈ। ਕੁੜਮਾਈ ਦੌਰਾਨ ਕਬੀਰ ਦੁਹਨ ਸਿੰਘ ਨੇ ਕੁੜਤਾ ਪੰਜਾਮਾ ਪਾਇਆ ਸੀ ਜਦੋਂਕਿ ਡਾਲੀ ਸਿੱਧੂ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਮੰਗਣੀ ਦੀ ਵੀਡਿਓ 'ਚ ਕਈ ਫਿਲਮੀ ਸਿਤਾਰੇ ਤੇ ਕਰੀਬੀ ਰਿਸ਼ਤੇਦਾਰ ਵੀ ਨਜ਼ਰ ਆਏ।

 

 
 
 
 
 
 
 
 
 
 
 
 
 
 

Thanks for the lovely article 🥰#blessed #gratitude #dollysidhu #kabirduhansingh

A post shared by DOLLY SIDHU 💫 (@dollysidhuofficial) on Jun 24, 2019 at 11:17pm PDT

ਦੱਸਣਯੋਗ ਹੈ ਕਿ ਕਬੀਰ ਦੁਹਨ ਸਿੰਘ ਨੇ ਤੇਲਗੂ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਡਾਲੀ ਸਿੰਘ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਆਪਣੀ ਭੈਣ ਰੂਪ ਸਿੱਧੂ ਨਾਲ ਸੂਫੀ ਗੀਤਾਂ ਨਾਲ ਕੀਤੀ ਸੀ। ਡਾਲੀ ਸਿੱਧੂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕੀ ਹੈ। ਇਸ ਤੋਂ ਇਲਾਵਾ ਡਾਲੀ ਸਿੰਘ ਸੁਖਵਿੰਦਰ ਸਿੰਘ, ਮਾਸਟਰ ਸਲੀਮ ਨਾਲ ਵੀ ਕਈ ਗੀਤ ਵੀ ਗਾ ਚੁੱਕੀ ਹੈ।


Tags: JilVedalamKabir Duhan SinghEngagedDolly SidhuMumbaiSocial MediaCeremonyKiccha Sudeep

Edited By

Sunita

Sunita is News Editor at Jagbani.