ਮੁੰਬਈ— ਬਾਲੀਵੁੱਡ ਡਾਇਰੈਕਟਰ ਕਬੀਰ ਖਾਨ ਦਾ ਕਹਿਣਾ ਹੈ ਕਿ 1983 ਵਰਲਡ ਕੱਪ ਦੇ ਫਾਈਨਲ 'ਚ ਭਾਰਤ ਨੂੰ ਮਿਲੀ ਸ਼ਾਨਦਾਰ ਜਿੱਤ ਦਾ ਖੁਮਾਰ ਅੱਜ ਵੀ ਉਨ੍ਹਾਂ 'ਤੇ ਚੜ੍ਹਿਆ ਹੋਇਆ ਹੈ ਪਰ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਸ ਵਿਸ਼ੇ 'ਤੇ ਫਿਲਮ ਬਣਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਹੈ ਤਾਂ ਇਸ 'ਤੇ ਉਨ੍ਹਾਂ ਨੇ ਚੁੱਪੀ ਵੱਟ ਲਈ। ਫਿਲਮ ਨਿਰਮਾਤਾ ਅਨੁਰਾਗ ਕਸ਼ਯਪ, ਵਿਕਾਸ ਬਹਿਲ, ਵਿਕਰਮਾਦਿਤਿਆ ਮੋਟਵਾਨੀ ਤੇ ਮਧੂ ਮਾਨਟੇਨਾ ਦੀ 'ਫੈਂਟਮ ਫਿਲਮਜ਼' ਦੀ ਕ੍ਰਿਕਟ 'ਚ ਭਾਰਤ ਦੀ ਉਸ ਇਤਿਹਾਸਕ ਜਿੱਤ 'ਤੇ ਫਿਲਮ ਬਣਾਉਣ ਦੀ ਯੋਜਨਾ ਹੈ, ਜਿਸ ਦੇ ਨਿਰਦੇਸ਼ਨ ਦਾ ਜ਼ਿੰਮਾ ਕਬੀਰ ਨੂੰ ਸੌਂਪਿਆ ਜਾ ਸਕਦਾ ਹੈ।
ਕਬੀਰ ਨੇ ਦੱਸਿਆ, 'ਜਦੋਂ ਸਭ ਚੀਜ਼ਾਂ ਨਾਲ ਆ ਜਾਣਗੀਆਂ ਤਾਂ ਅਸੀਂ ਅਧਿਕਾਰਕ ਐਲਾਨ ਕਰਾਂਗੇ ਪਰ ਇਹ ਕੁਝ ਅਜਿਹਾ ਰਿਹਾ ਹੈ, ਜਿਸ ਨੂੰ ਲੈ ਕੇ ਮੈਂ ਮੁਗਧ ਰਿਹਾ ਹਾਂ। ਸਾਲ 1983 ਦਾ ਵਰਲਡ ਕੱਪ ਟਰਨਿੰਗ ਪੁਆਇੰਟ ਸੀ। ਅੱਜ ਇਸ ਦੇਸ਼ 'ਚ ਕ੍ਰਿਕਟ ਉਸੇ ਦੇ ਕਾਰਨ ਹੈ।'
ਉਨ੍ਹਾਂ ਕਿਹਾ, 'ਅਸੀਂ ਅਧਿਕਾਰਕ ਰੂਪ ਨਾਲ ਕੁਝ ਵੀ ਐਲਾਨ ਨਹੀਂ ਕੀਤਾ ਹੈ। ਜਦੋਂ ਤੁਸੀਂ ਇਕ ਫਿਲਮ ਬਣਾਉਣ ਜਾਂਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਵੇਂ ਅਭਿਨੇਤਾਵਾਂ ਦੀ ਤਰੀਕ, ਵਿਚਾਰ ਆਦਿ ਜੋ ਬਦਲ ਜਾਂਦੇ ਹਨ। ਅਸੀਂ ਅਸਲ 'ਚ ਜਦੋਂ ਕੰਮ ਸ਼ੁਰੂ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਤਿੰਨ ਵਿਚਾਰਾਂ 'ਤੇ ਕੰਮ ਕਰਦੇ ਹਨ। ਕਬੀਰ ਨੇ ਹੁਣ ਤਕ ਐਕਸ਼ਨ, ਜਾਸੂਸੀ ਤੇ ਥ੍ਰਿਲਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਤੇ ਜੇਕਰ ਉਹ 1983 ਦੀ ਵਰਲਡ ਕੱਪ ਜਿੱਤ 'ਤੇ ਫਿਲਮ ਬਣਾਉਂਦੇ ਹਨ ਤਾਂ ਇਹ ਉਨ੍ਹਾਂ ਦੀ ਖੇਡ 'ਤੇ ਆਧਾਰਿਤ ਪਹਿਲੀ ਫਿਲਮ ਹੋਵੇਗੀ।