FacebookTwitterg+Mail

ਚੱਲਦੀ ਬਾਈਕ 'ਤੇ Kiss ਕਰਨ ਦੇ ਚੱਕਰ 'ਚ ਹੋਇਆ ਸ਼ਾਇਦ ਕਪੂਰ ਦਾ ਐਕਸੀਡੈਂਟ

kabir singh bekhayali
27 May, 2019 03:51:23 PM

ਮੁੰਬਈ(ਬਿਊਰੋ)— ਹਾਲ ਹੀ 'ਚ ਸ਼ਾਹਿਦ ਕਪੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਚਲਦੀ ਬਾਇਕ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਕਿੱਸ ਤੱਕ ਤਾਂ ਠੀਕ ਸੀ ਪਰ ਇਸ ਕਿੱਸ ਦੇ ਚੱਕਰ 'ਚ ਸ਼ਾਹਿਦ ਆਪਣਾ ਐਕਸੀਡੈਂਟ ਵੀ ਕਰਵਾ ਬੈਠਦੇ ਹਨ ਪਰ ਜਿੱਦ ਤਾਂ ਦੇਖੋ ਉਹ ਕਿੱਸ ਕਰਨ ਤੋਂ ਫਿਰ ਵੀ ਬਾਜ ਨਹੀਂ ਆਉਂਦੇ। ਜੇਕਰ ਤੁਸੀਂ ਕੰਨਫਿਊਜ ਹੋ ਰਹੇ ਤਾਂ ਦੱਸ ਦੇਈਏ ਕਿ ਅਸੀਂ ਗੱਲ ਕਰ ਰਹੇ ਹਾਂ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਦੇ ਹਾਲ ਹੀ 'ਚ ਰਿਲੀਜ਼ ਹੋਏ ਇਕ ਗੀਤ ਦੀ। ਇਸ ਗੀਤ 'ਚ ਸ਼ਾਹਿਦ ਕਪੂਰ ਜਿਸ ਅੰਦਾਜ਼ 'ਚ ਨਜ਼ਰ ਆ ਰਹੇ ਹਨ ਉਨ੍ਹਾਂ ਨੂੰ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਗਿਆ ਹੋਵੇ।

ਸ਼ਾਹਿਦ ਦੀ ਫਿਲਮ 'ਕਬੀਰ ਸਿੰਘ' ਦਾ ਗੀਤ 'ਬੇਖਿਆਲੀ' ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਹਰ ਕੋਈ ਬਸ ਸ਼ਾਹਿਦ ਦੀਆਂ ਤਾਰੀਫਾਂ ਕਰ ਰਿਹਾ ਹੈ। ਸ਼ਾਹਿਦ ਕਪੂਰ ਇਸ ਪੂਰੇ ਗੀਤ 'ਚ ਪਿਆਰ ਅਤੇ ਨਸ਼ੇ 'ਚ ਡੁੱਬੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਗੀਤ ਨੂੰ ਸਿੰਗਰ ਸਚੇਤ ਟੰਡਨ ਨੇ ਗਾਇਆ ਹੈ। ਗੀਤ 'ਚ ਸ਼ਾਹਿਦ ਕਪੂਰ ਦੇ ਟੁੱਟੇ ਇਨਸਾਨ ਵਾਲੇ ਅੰਦਾਜ਼ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਸ਼ਾਹਿਦ ਇਕ ਅਜਿਹੇ ਕਿਰਦਾਰ 'ਚ ਨਜ਼ਰ ਆਉਣਗੇ ਜੋ ਆਪਣੀ ਪ੍ਰੇਮਿਕਾ ਨੂੰ ਗਵਾ ਚੁੱਕੇ ਹਨ।


Tags: BekhayaliKabir SinghShahid KapoorKiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.