FacebookTwitterg+Mail

14 ਦਿਨਾਂ 'ਚ 'ਕਬੀਰ ਸਿੰਘ' ਨੇ ਤੋੜੇ ਬਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ਦੇ ਰਿਕਾਰਡ

kabir singh box office collection day 14
05 July, 2019 04:22:39 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਨੀ ਦੀ ਫਿਲਮ 'ਕਬੀਰ ਸਿੰਘ' ਨੇ ਪਰਦੇ 'ਤੇ ਦੋ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤਾ ਹੈ। ਫਿਲਮ ਦੇ ਬਾਕਸ ਆਫਿਸ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਤਕਰੀਬਨ 14 ਦਿਨਾਂ 'ਚ 213 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਫਿਲਮ ਨੇ ਸਲਮਾਨ ਖਾਨ ਦੀ 'ਭਾਰਤ' ਅਤੇ ਵਿੱਕੀ ਕੌਸ਼ਲ ਦੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨੂੰ ਪਿੱਛੇ ਛੱਡ ਦਿੱਤਾ ਹੈ। ਫਿਲਮ ਕ੍ਰਿਟਿਕ ਤਰਣ ਆਦਰਸ਼ ਦੀ ਮੰਨੀਏ ਤਾਂ 'ਕਬੀਰ ਸਿੰਘ' ਨੇ ਸਿਰਫ 14 ਦਿਨਾਂ 'ਚ 213 ਕਰੋੜ ਰੁਪਏ ਕਮਾਏ ਹਨ ਜਦੋਂਕਿ ਸਲਮਾਨ ਖਾਨ ਦੀ 'ਭਾਰਤ' ਨੇ 14 ਦਿਨ 'ਚ 200 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਸੀ ਅਤੇ ਵਿੱਕੀ ਕੌਸ਼ਲ ਦੀ 'ਉੜੀ ਦਿ ਸਰਜੀਕਲ ਸਟ੍ਰਾਈਕ' ਨੇ 28 ਦਿਨਾਂ 'ਚ 200 ਕਰੋੜ ਦਾ ਬਿਜ਼ਨੈੱਸ ਕੀਤਾ ਸੀ। ਇਸ ਹਿਸਾਬ ਨਾਲ 'ਕਬੀਰ ਸਿੰਘ' ਦੋਵੇਂ ਫਿਲਮਾਂ ਤੋਂ ਅੱਗੇ ਨਿਕਲ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਇਸ ਹਫਤੇ 250 ਕਰੋੜ ਦਾ ਆਂਕੜਾ ਛੂਹ ਲਵੇਗੀ।

 

'ਕਬੀਰ ਸਿੰਘ' ਦੇ ਪਹਿਲੇ ਹਫਤੇ ਦੇ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 134.42 ਕਰੋੜ ਰੁਪਏ ਕਮਾਏ ਸਨ। ਉਥੇ ਹੀ ਦੂਜੇ ਹਫਤੇ ਫਿਲਮ ਨੇ 78.78 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ। ਸ਼ਾਹਿਦ ਕਪੂਰ ਦੀ 'ਕਬੀਰ ਸਿੰਘ' ਉਨ੍ਹਾਂ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਟ ਫਿਲਮ ਬਣ ਗਈ ਹੈ। 

 

ਕੀ ਹੈ 'ਕਬੀਰ ਸਿੰਘ' ਦੀ ਕਹਾਣੀ
ਇਹ ਕਹਾਣੀ ਹੈ ਇਕ 'ਕਬੀਰ ਸਿੰਘ' ਅਤੇ ਪ੍ਰੀਤੀ ਦੇ ਇਸ਼ਕ ਦੀ ਹੈ। ਇਸ ਫਿਲਮ 'ਚ 'ਕਬੀਰ ਸਿੰਘ' ਨੂੰ ਇਕ ਹੋਣਹਾਰ ਸਟੂਡੈਂਟ ਦਿਖਾਇਆ ਹੈ, ਜਿਸ ਨੂੰ ਪਹਿਲੀ ਨਜ਼ਰ 'ਚ ਹੀ ਪ੍ਰੀਤੀ ਨਾਲ ਪਿਆਰ ਹੋ ਜਾਂਦਾ ਹੈ। ਉਸ ਤੋਂ ਬਾਅਦ ਸ਼ੁਪੂ ਹੁੰਦੀ ਹੈ ਦੋਵਾਂ ਦੀ ਲਵ ਸਟੋਰੀ। ਫਿਲਮ 'ਚ ਸ਼ਾਹਿਦ ਕਪੂਰ ਨੂੰ ਬੇਹੱਦ ਗੁਸਸੈਲ ਅਤੇ ਪ੍ਰੀਤੀ ਲਈ ਪਜੇਸਿਵ ਦਿਖਾਇਆ ਗਿਆ ਹੈ। 


Tags: Kabir SinghBox OfficeCollection Day 14Kiara AdvaniSalman KhanBharatVicky KaushalUri The Surgical Strike

Edited By

Sunita

Sunita is News Editor at Jagbani.