FacebookTwitterg+Mail

ਬਾਕਸ ਆਫਿਸ 'ਤੇ ਫਿਲਮ 'ਕਬੀਰ ਸਿੰਘ' ਦੀ ਹੋਈ ਬੱਲੇ-ਬੱਲੇ, ਜਾਣੋ ਦੂਜੇ ਦਿਨ ਦੀ ਕਮਾਈ

kabir singh box office collection day 2
23 June, 2019 05:08:33 PM

ਮੁੰਬਈ(ਬਿਊਰੋ)— ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ 21 ਜੂਨ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਕਬੀਰ ਸਿੰਘ' ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਹਿੱਟ ਫਿਲਮ ਸਾਬਿਤ ਹੋ ਰਹੀ ਹੈ। ਪਹਿਲੇ ਦਿਨ ਇਸ ਫਿਲਮ ਨੇ ਬਾਕਸ ਆਫਿਸ 'ਤੇ 20.21 ਕਰੋੜ ਦੀ ਕਮਾਈ ਕਰਕੇ ਸ਼ਾਹਿਦ ਕਪੂਰ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣ ਚੁੱਕੀ ਹੈ। ਸਾਊਥ ਦੀ ਫਿਲਮ ਅਰਜੁਨ ਰੈੱਡੀ ਦੀ ਇਸ ਹਿੰਦੀ ਰੀਮੇਕ ਨੇ ਬਾਕਸ ਆਫਿਸ 'ਤੇ ਤਹਿਲਕਾ ਮਚਾ ਦਿੱਤਾ ਹੈ।

 

 
 
 
 
 
 
 
 
 
 
 
 
 
 

Thank you for the overwhelming love. #kabirsingh

A post shared by Shahid Kapoor (@shahidkapoor) on Jun 22, 2019 at 1:09am PDT

ਕੱਲ ਯਾਨੀ ਸ਼ਨੀਵਾਰ ਨੂੰ ਫਿਲਮ ਦੇ ਕੁਲੈਕਸ਼ਨ 'ਚ ਹੋਰ ਵੀ ਉਛਾਲ ਆਇਆ ਹੈ ਅਤੇ ਫਿਲਮ ਨੇ ਦੂਜੇ ਦਿਨ 22 ਕਰੋੜ 71 ਲੱਖ ਰੁਪਏ ਕਮਾਏ ਹਨ। ਇਸ ਤਰ੍ਹਾਂ ਸਿਰਫ ਦੋ ਦਿਨਾਂ 'ਚ ਹੀ ਫਿਲਮ 42.92 ਕਰੋੜ ਦੀ ਜ਼ਬਰਦਸਤ ਕਮਾਈ ਕਰ ਚੁੱਕੀ ਹੈ। ਹੁਣ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ 'ਕਬੀਰ ਸਿੰਘ' ਆਪਣੇ ਪਹਿਲੇ ਵੀਕਐਂਡ 'ਤੇ ਹੀ 70 ਕਰੋੜ ਦੇ ਅੰਕੜੇ ਨੂੰ ਛੂਹ ਸਕਦੀ ਹੈ। ਦੱਸ ਦੇਈਏ ਕਿ ਸ਼ਾਹਿਦ ਕਪੂਰ ਇਸ ਫਿਲਮ 'ਚ ਸਿਰਫਿਰੇ ਆਸ਼ਿਕ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣਾ ਦਿਲ ਟੁੱਟਣ ਤੋਂ ਬਾਅਦ ਖੁਦ ਨੂੰ ਬਰਬਾਦ ਕਰਨ 'ਚ ਲੱਗਾ ਰਹਿੰਦਾ ਹੈ।

 


Tags: Kabir SinghBox Office CollectionDay 2Shahid KapoorKiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari